ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਬੀਤੇ ਦਿਨ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਵਲੋਂ ਸੁਰਜੀਤ ਹਾਕੀ ਦੇ ਸਹਿਯੋਗੀ ਐਨ ਆਰ ਆਈ ਭਰਾਵਾਂ ਨਾਲ ਇਕ ਮਿਲਣੀ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਸ ਲਖਵਿੰਦਰਪਾਲ ਸਿੰਘ ਖਹਿਰਾ ਸਾਬਕਾ ਪੀਪੀਐਸ ਨੇ ਆਏ ਸੱਜਣਾਂ ਦਾ ਸਵਾਗਤ ਕੀਤਾ ਤੇ ਸੁਰਜੀਤ ਹਾਕੀ ਟੂਰਨਾਮੈਂਟ ਵਿਚ ਐਨ ਆਰ ਆਈ ਭਰਾਵਾਂ ਵਲੋਂ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਉਹਨਾਂ ਦੱਸਿਆ ਕਿ ਸਵਰਗੀ ਉਲੰਪੀਅਨ ਸੁਰਜੀਤ ਸਿੰਘ ਨੂੰ ਪਿਆਰ ਕਰਨ ਵਾਲੇ ਸਾਬਕਾ ਖਿਡਾਰੀਆਂ ਤੇ ਹਾਕੀ ਪ੍ਰੇਮੀਆਂ ਨੇ ਸੁਰਜੀਤ ਹਾਕੀ ਸੁਸਾਇਟੀ ਦੇ ਰਾਹੀਂ ਉਹਨਾਂ ਦੀ ਯਾਦ ਨੂੰ ਜਿੰਦਾ ਰੱਖਣ ਦੇ ਨਾਲ ਹਾਕੀ ਦੇ ਖੇਤਰ ਵਿਚ ਕੌਮਾਂਤਰੀ ਪੱਧਰ ਤੇ ਇਕ ਪਹਿਚਾਣ ਸਥਾਪਿਤ ਕੀਤੀ ਹੈ। ਪਿਛਲੇ ਸਾਲ ਸੁਸਾਇਟੀ ਵਲੋਂ 40ਵਾਂ ਸੁਰਜੀਤ ਹਾਕੀ ਟੂਰਨਾਮੈਂਟ ਬਹੁਤ ਹੀ ਸਫਲਤਾਪੂਰਵਕ ਕਰਵਾਇਆ ਗਿਆ ਜਿਸ ਵਿਚ ਕੌਮੀ ਪੱਧਰ ਦੀਆਂ ਟੀਮਾਂ ਨੇ ਭਾਗ ਲਿਆ ਤੇ ਹਜ਼ਾਰਾਂ ਦੀ ਗਿਣਤੀ ਵਿਚ ਹਾਕੀ ਪ੍ਰੇਮੀਆਂ ਨੇ ਇਸਦਾ ਆਨੰਦ ਮਾਣਿਆ। ਸੁਸਾਇਟੀ ਵਲੋਂ ਹਰ ਸਾਲ ਟੂਰਨਾਮੈਂਟ ਦੌਰਾਨ ਗੈਰੀ ਜੌਹਲ ਦੀ ਅਗਵਾਈ ਹੇਠ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ ਜਿਸ ਵਿਚ ਐਨ ਆਰ ਆਈ ਭਰਾਵਾਂ ਦਾ ਵੱਡਾ ਸਹਿਯੋਗ ਹੈ।ਇਸ ਮੌਕੇ ਸੁਸਾਇਟੀ ਦੀ ਤਰਫੋਂ ਸ ਲਖਵਿੰਦਰ ਪਾਲ ਸਿੰਘ ਖਹਿਰਾ ਕਾਰਜਕਾਰੀ ਪ੍ਰਧਾਨ, ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ, ਆਨਰੇਰੀ ਸਕੱਤਰ ਰਣਬੀਰ ਸਿੰਘ ਰਾਣਾ ਟੁੱਟ, ਐਡਵੋਕੇਟ ਨਰਿੰਦਰਪਾਲ ਸਿੰਘ ਜੱਜ, ਇੰਜ. ਰੁਪਿੰਦਰਜੀਤ ਸਿੰਘ ਰੰਧਾਵਾ ਨੇ ਸ ਜਗਮੋਹਣ ਸਿੰਘ ਡੀ ਸੀ ਪੀ ਅਤੇ ਕੈਨੇਡਾ ਤੋਂ ਵਰਿੰਦਰ ਪ੍ਰਤਾਪ ਸਿੰਘ ਮਾਲੜੀ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ, ਜਥੇਦਾਰ ਗੁਰਚਰਨ ਸਿੰਘ ਖੱਖ, ਨਿਰਮਲਜੀਤ ਸਿੰਘ ਰਾਜੂ ਦਿਓਲ, ਅੰਮ੍ਰਿਤਪਾਲ ਸਿੰਘ ਪਾਲੀ ਬਾਜਵਾ, ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ਼ ਪ੍ਰਦੇਸ ਟਾਈਮਜ ਤੇ ਯੂਕੇ ਤੋਂ ਅਮਰੀਕ ਸਿੰਘ ਜੌਹਲ ਦਾ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ। ਸੁਰਿੰਦਰ ਸਿੰਘ ਭਾਪਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly