HOME ਸੂਰੀ ਹਸਪਤਾਲ ਵਲੋਂ ਬਲਾਚੌਰ ਪਬਲਿਕ ਸਕੂਲ ਵਿੱਚ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ...

ਸੂਰੀ ਹਸਪਤਾਲ ਵਲੋਂ ਬਲਾਚੌਰ ਪਬਲਿਕ ਸਕੂਲ ਵਿੱਚ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ

3
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਚਾਰ ਸਾਹਿਬਜ਼ਾਦਿਆਂ ਦੀ ਲਸ਼ਾਨੀ ਸ਼ਹਾਦਤ ਨੂੰ ਸਮਰਪਿਤ ਇਲਾਕੇ ਦੇ ਪ੍ਰਸਿੱਧ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਵਲੋਂ ਬੱਚਿਆਂ ਲਈ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਬਲਾਚੌਰ ਪਬਲਿਕ ਸਕੂਲ ਗੜ੍ਹਸ਼ੰਕਰ ਰੋਡ ਵਿੱਚ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਮਾਲਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾਕਟਰ ਅਮਨਦੀਪ ਕੌਰ ਸੂਰੀ ਨੇ ਦੱਸਿਆਂ ਕਿ ਉਨਾਂ ਦੇ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਬੀਤੇ ਦਿਨ ਸਕੂਲੀ ਬੱਚਿਆਂ ਦੀਆਂ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਰੋਡ ਬਲਾਚੌਰ ਵਿਖੇ ਲਗਾਇਆ ਗਿਆ ਜਿਸ ਵਿੱਚ ਲੱਗਭਗ 400 ਤੋਂ ਵੀ ਵੱਧ ਬੱਚਿਆਂ ਨੇ ਇਸ ਕੈਂਪ ਦਾ ਲਾਹਾ ਲਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਦੀਆਂ ਅੱਖਾਂ ਦਾ ਮੁਫਤ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਅਤੇ ਜਰੂਰਤ ਮੁਤਾਬਿਕ ਐਨਕਾਂ ਵੀ ਦਿੱਤੀਆਂ ਗਈਆਂ। ਸਕੂਲ ਦੇ ਚੇਅਰਮੈਨ ਐਂਚ ਪੀ ਸਿੰਘ ਅਤੇ ਪ੍ਰਿੰਸੀਪਲ ਮੈਡਮ ਹਰਮਨਿੰਦਰ ਕੌਰ ਨੇ ਸੂਰੀ ਹਸਪਤਾਲ ਦੇ ਮਾਲਿਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾ ਅਮਨਦੀਪ ਕੌਰ ਸੂਰੀ ਅਤੇ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸੂਰੀ ਹਸਪਤਾਲ ਵਲੋਂ ਬੱਚਿਆਂ ਲਈ ਇਹ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਜਿਸ ਦਾ ਸਕੂਲ ਦੇ ਵਿਦਿਆਰਥੀਆਂ ਨੇ ਭਰਪੂਰ ਲਾਭ ਲਿਆ। ਉਨ੍ਹਾਂ ਦੱਸਿਆ ਕਿ ਸੂਰੀ ਹਸਪਤਾਲ ਵਲੋਂ ਸਮੇਂ ਸਮੇਂ ਤੇ ਅਜਿਹੇ ਕੈਂਪ ਵੱਖੋਂ ਵੱਖਰੇ ਪਿੰਡਾਂ ਵਿਚ ਲਗਾਏ ਜਾਂਦੇ ਹਨ ਜਿਸ ਦਾ ਲੋਕ ਭਰਪੂਰ ਲਾਭ ਲੈਂਦੇ ਹਨ। ਇਸ ਮੌਕੇ ਤੇ ਡਾ ਭੁਪਿੰਦਰਜੀਤ ਸਿੰਘ ਸੂਰੀ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਲਈ ਅਜਿਹੇ ਹੋਰ ਵੀ ਕੈਂਪ ਅੱਗੇ ਆਉਣ ਵਾਲੇ ਸਮੇਂ ਵਿਚ ਵੀ ਲਗਾਏ ਜਾਂਦੇ ਰਹਿਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰਦੀਪ ਸਿੰਘ ਕਾਲੀ ਨੂੰ ਡਾ.ਅੰਬੇਡਕਰ ਨਵਯੁਵਕ ਦਲ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ : ਬੰਸੀ ਲਾਲ ਪ੍ਰੇਮੀ
Next articleਸ਼ਹੀਦਾਂ ਦੀ ਲਾਸ਼ਾਨੀ ਯਾਦ ਨੂੰ ਸਮਰਪਿਤ ਸੂਰੀ ਹਸਪਤਾਲ ਵਲੋਂ ਮੈਗਾ ਸਰਜੀਕਲ ਮੈਡੀਕਲ ਚੈਁਕਅਪ ਅਤੇ ਆਪ੍ਰੇਸ਼ਨ ਕੈਂਪ 15 ਦਸੰਬਰ ਤੋਂ 15 ਜਨਵਰੀ ਤੱਕ :ਡਾਕਟਰ ਭੁਪਿੰਦਰ ਸਿੰਘ ਸੂਰੀ