ਬਾਬੂ ਕਾਂਸ਼ੀਰਾਮ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਦੀ ਧਰਤੀ ਤੋਂ ਇੱਕ ਵਾਰ ਫਿਰ ਅੰਬੇਡਕਰੀ ਲਹਿਰ ਕਰਵਟ ਲਵੇਗੀ : ਕਾਲੀ ਪਾਇਲ
ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਡਾਕਟਰ ਅੰਬੇਡਕਰ ਨਵਯੁਕਤ ਦਲ ਵੱਲੋਂ ਲੁਧਿਆਣਾ ਦੇ ਕੁੰਤੀ ਨਗਰ ਇਕਾਈ ਵੱਲੋਂ ਸੰਸਥਾ ਦੇ ਸੰਥਾਪਕ ਬੰਸੀ ਲਲ ਪ੍ਰੇਮੀ ਦੀ ਅਗਵਾਹੀ ਵਿੱਚ ਕਰਵਾਏ ਗਏ ਮਹਾਨ ਸਮਾਗਮ ਵਿਜ਼ਨ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।ਇਸ ਸਬੰਧੀ ਸੰਸਥਾ ਦੇ ਸੰਸਥਾਪਕ ਬੰਸੀਲਾਲ ਪ੍ਰੇਮੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ.ਅੰਬੇਡਕਰ ਸਾਹਿਬ ਦਾ ਮਿਸ਼ਨ ਅਤੇ ਮਕਸਦ ਬਹੁਤ ਵੱਡਾ ਸੀ, ਉਹ ਚਾਹੁੰਦੇ ਸਨ ਕਿ ਭਾਰਤ ਦੇਸ਼ ਦਾ ਹਰ ਵਿਅਕਤੀ ਪੜ੍ਹ-ਲਿਖ ਕੇ ਸਮਾਜ ਵਿੱਚ ਆਪਣੇ ਭਾਈਚਾਰੇ ਦੀ ਹੋਰਨਾਂ ਵਰਗਾਂ ਨਾਲ ਬਰਾਬਰਤਾ ਲਿਆਵੇ ਅਤੇ ਇਸ ਲਈ ਸਾਨੂੰ ਆਪਣੇ ਸੁੱਖ-ਆਰਾਮ ਤਿਆਗ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ।ਇਸ ਮੌਕੇ ਸਮੂਹ ਜਥੇਬੰਦੀ ਦੇ ਅਹੁਦੇਦਾਰਾਂ ਦੇ ਵੱਲੋਂ ਸਰਬਸੰਮਤੀ ਨਾਲ ਉੱਘੇ ਅੰਬੇਡਕਰਵਾਦੀ ਗੁਰਦੀਪ ਸਿੰਘ ਕਾਲੀ ਪਾਇਲ ਨੂੰ ਡਾਕਟਰ ਅੰਬੇਡਕਰ ਨਵਯੁਕਤ ਦਲ ਪੰਜਾਬ ਦਾ ਪ੍ਰਧਾਨ ਐਲਾਨਿਆ ਗਿਆ ਤਾਂ ਜੋ ਖੇਤਰਵਾਦੀ ਲੜਾਈ ਤੋਂ ਉੱਪਰ ਉੱਠ ਕੇ ਅੰਬੇਡਕਰ ਸਾਹਿਬ ਜੀ ਦੀ ਲੜਾਈ ਨੂੰ ਪੂਰੇ ਦੇਸ਼ ਵਿੱਚ ਪਹੁੰਚਾਇਆ ਜਾ ਸਕੇ, ਇਸ ਮੌਕੇ ਪੰਜਾਬ ਦਾ ਪ੍ਰਧਾਨ ਲੱਗਣ ਤੋਂ ਬਾਅਦ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਮਾਨਿਵਰ ਕਾਂਸ਼ੀ ਰਾਮ ਸਾਹਿਬ ਦਾ ਸੁਪਨਾ ਸੀ ਕਿ ਪੰਜਾਬ ਵਿੱਚ ਅੰਬੇਡਕਰਵਾਦੀਆਂ ਦੀ ਸਰਕਾਰ ਬਣੇ। ਜਿਸ ਲਈ ਉਹਨਾਂ ਆਪਣਾ ਲੰਬਾ ਸੰਘਰਸ਼ ਪੰਜਾਬ ਦੀ ਧਰਤੀ ਤੇ ਕੀਤਾ ਪ੍ਰੰਤੂ ਉਹ ਸਫਲ ਨਹੀਂ ਹੋ ਸਕੇ। ਅਸੀਂ ਡਾ.ਅੰਬੇਡਕਰ ਸਾਹਿਬ ਨੂੰ ਇਸ ਪਲੇਟਫਾਰਮ ਤੋਂ ਪੂਰੇ ਪੰਜਾਬ ਦੇ ਅੰਦਰ ਇੱਕ ਅਜਿਹੀ ਲਹਿਰ ਚਲਾਵਾਂਗੇ ਜਿਸ ਨਾਲ ਪੰਜਾਬ ਅੰਦਰ ਸ੍ਰੀ ਕਾਂਸ਼ੀ ਰਾਮ ਸਾਹਿਬ ਦੇ ਸੁਪਨਿਆਂ ਦਾ ਪੰਜਾਬ ਅਤੇ ਸਰਕਾਰ ਬਣਾਉਣ ਲਈ ਸਮਾਜਿਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਛੋਟੇ ਲਾਲ ਪਾਲ, ਸੋਹਨ ਲਾਲ, ਜਸਵਿੰਦਰ ਸਿੰਘ, ਸੰਜੂ ਜੱਸਲ, ਕੁਲਦੀਪ ਸਿੰਘ ਬੰਟੀ, ਦਵਿੰਦਰ ਸਿੰਘ, ਬ੍ਰਿਜ ਲਾਲ ਗੌਤਮ, ਰਾਕੇਸ਼ ਬੋਧ, ਰਕੇਸ਼ ਕੁਮਾਰ ਡਾਕਟਰ ਕਮਲੇਸ਼, ਸ਼ਾਹਦੇਵ ਮੌਰੀਆ, ਮਨੋਜ ਕੁਮਾਰ, ਸ਼ਿਵ ਕੁਮਾਰ ,ਸ਼ਿਵ ਪ੍ਰਸ਼ਾਦ ਬਰਮਾ, ਰਾਜ ਬਹਾਦਰ, ਬਰਮਾ, ਰਾਜ ਕੁਮਾਰੀ ਕਮਲੇਸ਼ ਪ੍ਰੇਮੀ, ਪੁਸ਼ਪਾ ਰਾਣੀ ਕਲਪਨਾ ਦੇਵੀ, ਪੁਸ਼ਪਾ ਦੇਵੀ, ਦਾਊ ਅਰੁਨ ਸਿਧੂ, ਰਾਹੁਲ ਕੁਮਾਰ, ਵਿਵੇਕਾਨੰਦ, ਜਨਾਰਦਨ ਮੁੰਨੀ ,ਵਿਨੋਦ ਕੁਮਾਰ, ਬੰਸਰਾਜ ਭਾਰਤੀ ਅਤੇ ਕਾਲੀ ਚਰਨ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



