HOME ਸੂਰੀ ਹਸਪਤਾਲ ਬਲਾਚੌਰ ਵੱਲੋਂ ਪਿੰਡ ਮਾਹੀਪੁਰ ਵਿਖੇ ਮੁਫਤ ਮੈਡੀਕਲ ਕੈਂਪ 22 ਨੂੰ

ਸੂਰੀ ਹਸਪਤਾਲ ਬਲਾਚੌਰ ਵੱਲੋਂ ਪਿੰਡ ਮਾਹੀਪੁਰ ਵਿਖੇ ਮੁਫਤ ਮੈਡੀਕਲ ਕੈਂਪ 22 ਨੂੰ

5
ਕੈਪਸ਼ਨ -ਪਿੰਡ ਮਾਹੀਪੁਰ ਵਿਖੇ ਲਗਾਏ ਜਾਣ ਵਾਲੇ ਮੁਫਤ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਭੁਪਿੰਦਰਜੀਤ ਸਿੰਘ ਸੂਰੀ

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ)  ਹਲਕੇ ਵਿੱਚ ਸਿਹਤ ਸੇਵਾਵਾਂ ਪੱਖੋਂ ਮੋਹਰਲੀ ਕਤਾਰ ਵਿੱਚ ਜਾਣੇ ਜਾਂਦੇ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਵੱਲੋਂ ਪਿੰਡ ਮਾਹੀਪੁਰ ਵਿਖੇ ਮੁਫਤ ਮੈਡੀਕਲ ਕੈਂਪ 22 ਮਾਰਚ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰੀ ਹਸਪਤਾਲ ਬਲਾਚੌਰ ਮਾਲਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂਆਣਾ ਸਾਹਿਬ ਪਿੰਡ ਮਾਹੀਪੁਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 21 ਤੋਂ 23  ਮਾਰਚ ਤੱਕ ਕਰਵਾਏ ਜਾ ਰਹੇ ਸਲਾਨਾ ਗੁਰਮਤਿ ਸਮਾਗਮ 22 ਮਾਰਚ ਐਤਵਾਰ ਨੂੰ ਉਹਨਾਂ ਦੇ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗਣ ਵਾਲੇ ਇਸ ਕੈਂਪ ਵਿੱਚ ਮਰੀਜ਼ਾਂ ਦਾ ਚੈੱਕ ਚੈੱਕਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ।ਯਾਦ ਰਹੇ ਕਿ ਸੂਰੀ ਹਸਪਤਾਲ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਲ ਭਰ ਹਲਕੀਸਾਲ ਭਰ ਹਲਕੇ ਵਿੱਚ ਹੁੰਦੇ ਵੱਖ-ਵੱਖ ਸਮਾਗਮਾਂ ‘ਤੇ ਮੁਫਤ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ਜਿਸ ਦੀ ਹਲਕੇ ਦੇ ਲੋਕਾਂ ਵੱਲੋਂ ਕਾਫੀ ਪ੍ਰਸ਼ੰਸਾ ਕੀਤੀ ਜਾਂਦੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਤਨਾਮ ਜਲਾਲਪੁਰ ਨੇ ਸ਼ਮਸ਼ਾਨਘਾਟ ਅਤੇ ਪਬਲਿਕ ਬਾਥਰੂਮਾਂ ਵਾਸਤੇ ਵਾਰਡ 5 ਨੂੰ 4 ਲੱਖ 26ਹਜ਼ਾਰ ਰੁਪਏ ਦਿੱਤੇ
Next articleਆਸਰੋਂ ਪੰਚਾਇਤੀ ਜ਼ਮੀਨ ਤੋਂ ਖੈਰ ਤੇ ਹੋਰ ਦਰੱਖਤ ਕੱਟਣ ਦਾ  ਮਾਮਲਾ ਗਰਮਾਇਆ, ਜੰਗਲਾਤ ਵਿਭਾਗ ਸੁੱਤਾ ਕੁੰਭਕਰਨ ਦੀ ਨੀਂਦ