HOME ਸਤਨਾਮ ਜਲਾਲਪੁਰ ਨੇ ਸ਼ਮਸ਼ਾਨਘਾਟ ਅਤੇ ਪਬਲਿਕ ਬਾਥਰੂਮਾਂ ਵਾਸਤੇ ਵਾਰਡ 5 ਨੂੰ 4...

ਸਤਨਾਮ ਜਲਾਲਪੁਰ ਨੇ ਸ਼ਮਸ਼ਾਨਘਾਟ ਅਤੇ ਪਬਲਿਕ ਬਾਥਰੂਮਾਂ ਵਾਸਤੇ ਵਾਰਡ 5 ਨੂੰ 4 ਲੱਖ 26ਹਜ਼ਾਰ ਰੁਪਏ ਦਿੱਤੇ

3

ਬਲਾਚੌਰ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਜੀ ) ਬਲਾਚੌਰ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵੱਲੋਂ ਅੱਜ ਵਿਕਾਸ ਕਾਰਜਾਂ ਲਈ 4 ਲੱਖ 26 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪੇ ਗਏ। ਇਸ ਮੌਕੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਅਤੇ ਵਾਰਡ ਨੰਬਰ 5 ਦੇ ਐਮ.ਸੀ. ਹਨੀ ਡੱਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਚੇਅਰਮੈਨ ਜਲਾਲਪੁਰ ਨੇ ਦੱਸਿਆ ਕਿ ਇਹ ਰਾਸ਼ੀ ਵਾਰਡ ਨੰਬਰ 5 ਦੇ ਸ਼ਮਸ਼ਾਨਘਾਟ ਦੇ ਰੱਖ-ਰਖਾਅ ਲਈ 2 ਲੱਖ  ਰੁਪਏ ਅਤੇ ਕੰਗਣਾ ਪੁਲ ਵਿਖੇ ਰਾਹਗੀਰਾਂ ਅਤੇ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਬਲਿਕ ਬਾਥਰੂਮ ਬਣਾਉਣ ਵਾਸਤੇ 2 ਲੱਖ 26 ਹਜ਼ਾਰ ਰੁਪਏ ਜਾਰੀ ਕੀਤੀ ਗਈ ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦੇ ਹਰ ਵਾਰਡ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਰਵਾ ਰਹੀ ਹੈ। ਕੌਂਸਲਰ  ਹਨੀ ਡੱਬ ਨੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਚੇਅਰਮੈਨ ਪਲੈਨਿੰਗ ਬੋਰਡ ਵਜੋਂ ਉਹਨਾਂ ਦਾ ਮੁੱਖ ਨਿਸ਼ਾਨਾ ਇਲਾਕੇ ਦਾ ਸਰਵਪੱਖੀ ਵਿਕਾਸ ਹੈ। ਭਾਵੇਂ ਉਹ ਪਿੰਡਾਂ ਦੀਆਂ ਸੜਕਾਂ ਹੋਣ, ਸਿਹਤ ਸਹੂਲਤਾਂ ਜਾਂ ਸਿੱਖਿਆ ਦਾ ਮਿਆਰ, ਉਹ ਹਰ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹਨ। ਆਮ ਲੋਕਾਂ ਲਈ ਉਹਨਾਂ ਦੇ ਦਰਵਾਜ਼ੇ ਹਰ ਵੇਲੇ ਖੁੱਲ੍ਹੇ ਰਹਿੰਦੇ ਹਨ, ਜਿਸ ਕਾਰਨ ਜਨਤਾ ਉਹਨਾਂ ਨੂੰ ਇੱਕ ‘ਲੋਕ ਪੱਖੀ’ ਆਗੂ ਵਜੋਂ ਦੇਖਦੀ ਹੈ। ਇਨ੍ਹਾਂ ਗ੍ਰਾਂਟਾਂ ਨਾਲ ਇਲਾਕੇ ਦੀ ਨੁਹਾਰ ਬਦਲੇਗੀ।ਇਸ ਮੌਕੇ ਗੁਰਚਰਨਜੀਤ ਬਜਾਜ, ਪਰਮਜੀਤ ਅਰੋੜਾ, ਦਵਿੰਦਰ ਸੈਣੀ, ਸੁਰਿੰਦਰ ਭੱਟੀ, ਅਨਿਲ ਨਾਹਰ, ਪੰਡਤ ਪ੍ਰਸ਼ੋਤਮ ਲਾਲ, ਸੰਜੂ ਰਾਣਾ, ਸ਼ੇਖਰਪਾਲ ਬੈਂਸ, ਅਸ਼ੀਸ਼ ਗੁਲਾਟੀ ਅਤੇ ਡਾਕਟਰ ਕੁਲਦੀਪ ਸਿੰਘ ਸੈਣੀ, ਸੁਰਿੰਦਰ ਟਰੈਕਟਰਾਂ ਵਾਲੇ ਸਮੇਤ ਵਾਰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਭਗਵੰਤ ਮਾਨ ਨੂੰ ਸਵਾਲ ਪੁੱਛਣ ਜਾ ਰਹੇ ਅਜੇ ਮੰਗੂਪੁਰ ਜਿਲ੍ਹਾ ਪ੍ਰਧਾਨ ਸਮੇਤ ਕਾਂਗਰਸੀ ਵਰਕਰਾਂ ਨੂੰ ਪਾਰਟੀ ਦਫਤਰ ਬਲਾਚੌਰ ਵਿੱਚ ਰੋਕ’- “ਕੀਤਾ ਨਜਰਬੰਦ”*
Next articleਸੂਰੀ ਹਸਪਤਾਲ ਬਲਾਚੌਰ ਵੱਲੋਂ ਪਿੰਡ ਮਾਹੀਪੁਰ ਵਿਖੇ ਮੁਫਤ ਮੈਡੀਕਲ ਕੈਂਪ 22 ਨੂੰ