ਸੁਰਿੰਦਰ ਸ਼ਿੰਦੀ ਐਮ ਸੀ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਗੁਰੂ ਜੀ ਤੋਂ ਅਸ਼ੀਰਵਾਦ ਲਿਆ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅੱਜ ਨਵੇਂ ਸਾਲ ਦੀ ਆਮਦ ਉੱਤੇ ਦੇਸ਼ ਵਿਦੇਸ਼ ਵਿੱਚ ਅਨੇਕਾਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਨਵੇਂ ਸਾਲ ਦੇ ਵਿਸ਼ੇਸ਼ ਦਿਨ ਨੂੰ ਮੁੱਖ ਰੱਖਦੇ ਹੋਏ ਮਾਛੀਵਾੜਾ ਸਾਹਿਬ ਦੇ ਵਾਰਡ ਨੰਬਰ ਚਾਰ ਤੋਂ ਹੁਣੇ ਹੁਣੇ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਤੇ ਐਮ ਸੀ ਬਣੇ ਸੁਰਿੰਦਰ ਸਿੰਦੀ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆ ਅੱਜ ਆਪਣੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ। ਖੁੱਲੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਭਾਈ ਮਲਕੀਤ ਸਿੰਘ (ਭੋਲਾ ਬਾਬਾ) ਦੇ ਜੱਥੇ ਨੇ ਰਸ ਭਿੰਨਾ ਕੀਰਤਨ ਕੀਤਾ। ਇਸ ਮੌਕੇ ਸੁਰਿੰਦਰ ਸ਼ਿੰਦੀ ਐਮ ਸੀ ਨੇ ਕਿਹਾ ਕਿ ਸਮੁੱਚੇ ਮਾਛੀਵਾੜਾ ਦੇ ਲੋਕਾਂ ਦੇ ਪਿਆਰ ਸਦਕਾ ਮੈਂ ਆਪਣੇ ਵਾਰਡ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੈ ਮੈਂ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਅੱਜ ਨਵੇਂ ਸਾਲ ਦੇ ਵਿਸ਼ੇਸ਼ ਦਿਨ ਉਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਮੈਂ ਆਪਣੇ ਵਾਰਡ ਤੋਂ ਇਲਾਵਾ ਸਮੁੱਚੇ ਮਾਛੀਵਾੜਾ ਦੇ ਲੋਕਾਂ ਦੀ ਸੇਵਾ ਵਿੱਚ ਸਦਾ ਹੀ ਹਾਜ਼ਰ ਰਹਾਂਗਾ। ਇਸ ਮੌਕੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਹਰਮਿੰਦਰ ਸਿੰਘ ਗਿੱਲ, ਪਰਮਿੰਦਰ ਤਿਵਾੜੀ, ਕਸਤੂਰੀ ਲਾਲ ਮਿੰਟੂ, ਕਪਿਲ ਆਨੰਦ, ਪਰਮਜੀਤ ਸਿੰਘ ਪੰਮੀ, ਹਰਚੰਦ ਸਿੰਘ, ਪਰਮਜੀਤ ਸਿੰਘ ਨੀਲੋ, ਬਲਵਿੰਦਰ ਸਿੰਘ ਬੰਬ, ਚਰਨਜੀਤ ਸਿੰਘ ਥੋਪੀਆ, ਪੱਤਰਕਾਰ ਕੇਵਲ ਸਿੰਘ ਕੱਦੋਂ ਜੀ ਐਸ ਚੌਹਾਨ, ਸ਼ੰਮੀ ਗਿੱਲ, ਗੋਵਿੰਦ ਸ਼ਰਮਾ, ਦਰਸ਼ਨ ਚੋਪੜਾ, ਰੋਜੀ ਵਰਮਾ, ਸੁੱਚਾ ਬੰਗੜ ਤੋਂ ਇਲਾਵਾ ਅੱਛਰ ਰਾਮ, ਜਗਦੇਵ ਸਿੰਘ, ਮੁਲਖ ਰਾਜ ਪਹਿਲਵਾਨ, ਗੁਰਪ੍ਰੀਤ ਸਿੰਘ, ਪਰਮਜੀਤ, ਬਲਜੀਤ ਕੁਮਾਰ, ਕਮਲਦੀਪ, ਸੇਵਾ ਸਿੰਘ, ਦੀਪਕ ਢੋਲੀ, ਸਵਰਨ ਸਿੰਘ ਸਨੀ, ਤਰਸੇਮ ਸਿੰਘ, ਕੇਹਰ ਸਿੰਘ, ਰੋਸ਼ਨ, ਸੰਜੂ, ਬਲਵੰਤ ਸਿੰਘ, ਸੰਦੀਪ ਸਿੰਘ, ਅਮਨਦੀਪ ਸਿੰਘ ਭੱਠਲ, ਮੰਗਤ ਰਾਮ, ਜਸਵੰਤ ਸਿੰਘ, ਰਾਜ ਕੁਮਾਰ, ਜੀਤਾ ਰਾਮ, ਕਰਮਜੀਤ, ਜਸਵਿੰਦਰ ਸਿੰਘ, ਕਾਲਾ ਰਾਮ, ਅਮਰੀਕ ਸਿੰਘ, ਗੁਰਦੀਪ ਸਿੰਘ, ਗੁਰਮੇਲ ਸਿੰਘ ਬਿਕਰਮਜੀਤ ਸਿੰਘ, ਅਸ਼ੋਕ ਕੁਮਾਰ ਕੁਲਬੀਰ ਸਿੰਘ, ਕਮਲ ਕੁਮਾਰ, ਗੋਲਡੀ ਤੇ ਮਾਛੀਵਾੜਾ ਸਾਹਿਬ ਨਾਲ ਸਬੰਧਤ ਧਾਰਮਿਕ ਰਾਜਨੀਤਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਮੈਂਬਰ ਤੇ ਆਮ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸੁਰਿੰਦਰ ਸ਼ਿੰਦੀ ਨੇ ਧਾਰਮਿਕ ਸਮਾਗਮ ਵਿੱਚ ਪੁੱਜੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫਤਿਹਗੜ੍ਹ ਸਾਹਿਬ ਤੇ ਪਟਿਆਲੇ ਲਾਇਆ ਵਿਸਾਲ ਖੂਨਦਾਨ ਕੈਂਪ।
Next articleAmbedkar Controversy: Clueless Indians and BJP/RSS Spin-doctoring