HOME ਇੱਕ ਰੁੱਖ ਦੀ ਮੌਤ ‘ਤੇ

ਇੱਕ ਰੁੱਖ ਦੀ ਮੌਤ ‘ਤੇ

7
 (ਸਮਾਜ ਵੀਕਲੀ) 
ਮਾਸਟਰ ਸੰਜੀਵ ਧਰਮਾਣੀ

ਇੱਕ ਰੁੱਖ ਦੀ ਮੌਤ ‘ਤੇ

ਬੜਾ ਦੁੱਖ ਹੋਇਆ ,
 ਧਰਤੀ ਵੀ ਰੋਈ
ਤੇ ਦਿਲ ਮੇਰਾ ਰੋਇਆ।
 ਪੰਛੀਆਂ ਨੇ ਰੈਣ – ਬਸੇਰਾ
 ਤੇ ਪਤਾ ਨਹੀਂ
ਕਿਸ – ਕਿਸ ਨੇ ਕੀ – ਕੀ ਖੋਇਆ ?
ਇੱਕ ਰੁੱਖ ਦੀ ਮੌਤ ‘ਤੇ
ਬੜਾ ਦੁੱਖ ਹੋਇਆ।
 ਆਰੀ – ਕੁਲਹਾੜੀ ਨਾਲ਼ ਕੱਟਿਆ ਜਦੋਂ
 ਤਾਂ ਮਨ ਮੇਰਾ ਵੀ ਰੋਇਆ ,
 ਇੱਕ ਰੁੱਖ ਦੀ ਮੌਤ ‘ਤੇ
 ਬੜਾ ਦੁੱਖ ਹੋਇਆ।
 ਦਿੰਦਾ ਸੀ ਠੰਢੀਆਂ ਛਾਵਾਂ
 ਪਿਆਰ ਕਰਦਾ ਸੀ ਵਾਂਗ ਮਾਵਾਂ ,
ਪਤਾ ਨਹੀਂ ਅੱਜ ਇਨਸਾਨ ਨੂੰ
ਕੀ ਹੋਇਆ ,
ਹਾਏ ! ਕੀ ਹੋਇਆ ?
ਰੁੱਖਾਂ ਨੂੰ ਕੱਟਣ ਲਈ
ਇਨਸਾਨ ਤਰਲੋਮੱਛੀ ਹੋਇਆ ,
 ਇੱਕ ਰੁੱਖ ਦੀ ਮੌਤ ‘ਤੇ
ਬੜਾ ਦੁੱਖ ਹੋਇਆ
ਹਾਏ ! ਬੜਾ ਦੁੱਖ ਹੋਇਆ।
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ 
9478561356 
Previous articleਗੁਰਪ੍ਰਤਾਪ ਸਿੰਘ ਵਡਾਲਾ ਨੇ ਨੇ ਇੰਗਲੈਂਡ ਚ ਵੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ 
Next articleਯੰਗ ਕਲੱਬ ਮੈਲਬੌਰਨ ਨੇ ਜਿੱਤਿਆ ਰੁਆਇਲ ਐਂਡ ਆਜ਼ਾਦ ਕਬੱਡੀ ਕੱਪ