*ਨਸ਼ਿਆਂ ਦੀ ਦਾਸਤਾਨ*

ਗੁਰਚਰਨ ਸਿੰਘ ਧੰਜੂ

(ਸਮਾਜ ਵੀਕਲੀ)

ਇੱਕ ਨਸ਼ਿਆਂ ਦੀ ਲੱਤ
ਦੂਜੀ ਪਾਣੀ ਮਾਰੀ ਮੱਤ
ਗੱਲ ਕੌੜੀ ਲੱਗੇ ਸੱਚ
ਜੋ ਮੂੰਹ ਤੇ ਕਹੇ
ਛੇਵਾਂ ਦਰਿਆ ਨਸ਼ਿਆ ਦਾ ਚੱਲੇ
ਕੋਈ ਸਾਰ ਨਾਂ ਲਵੇ
ਝੂਠ ਸੱਚ ਨੂੰ ਦਬਾਉਦਾਂ ਵੇਖਿਆ
ਸਾਰਾ ਪਿਆ ਜੱਗ ਵਾ ਸੁਣੇ
ਏਥੇ ਸ਼ਰੇਆਮ ਚਿਟਾ ਨਸ਼ਾ ਵੇਚਦੇ
ਖਬਰ ਆਈ ਸੁਣੀ ਮੈਂ ਹੁਣੇ
ਏਥੇ ਮਰੇ ਪਈ ਜਵਾਨੀ
ਮਾਂ ਦੀ ਆਖਰੀ ਨਿਸ਼ਾਨੀ
ਮੂੰਹ ਮੌਤ ਦੇ ਪਵੇ
ਛੇਵਾਂ ਦਰਿਆ ਨਸ਼ਿਆ ਦਾ ਚੱਲੇ
ਕੋਈ ਸਾਰ ਨਾਂ ਲਵੇ
ਏਥੇ ਵਾਅਦੇ ਕਰ ਕਰ ਮੁਕਰੇ
ਕਿਸੇ ਨਾਂ ਏਥੇ ਸਾਰ ਨਾਂ ਲਈ
ਨਾਂ ਫੜ ਕੇ ਜੇਲਾਂ ਚ ਬੰਦ ਕੀਤਾ
ਜੁਵਾਨੀ ਨਸ਼ਿਆ ਚ ਡੁੱਬਦੀ ਗਈ
ਨਾਂ ਨਸ਼ੇ ਵਾਲਾ ਫੜਿਆ
ਭਾਵੇਂ ਸਾਹਮਣੇ ਓ ਖੜਿਆ
ਮਾਂ ਪਿੱਟਦੀ ਕਹੇ
ਛੇਵਾਂ ਦਰਿਆ ਨਸ਼ਿਆਂ ਦਾ ਚੱਲੇ
ਕੋਈ ਸਾਰ ਨਾਂ ਲਵੇ
ਕਿਸੇ ਚੰਦਰੇ ਦੀ ਨਜਰ ਲੱਗ ਗਈ
ਪੰਜਾਬ ਸਾਡਾ ਕਿੰਨਾਂ ਸੀ ਸੋਹਣਾ
ਹੁਣ ਰੋਜ ਮਾਵਾਂ ਦੇ ਪੁਤ ਮਰਦੇ
ਪਿਆ ਰਹਿੰਦਾਂ ਏਥੇ ਆ ਰੋਣਾ
ਚੰਗੀ ਬਣੇ ਸਰਕਾਰ
ਆਕੇ ਲਵੇ ਕੋਈ ਸਾਰ
ਸਾਰੇ ਆਖ ਨੇਂ ਰਹੇ
ਛੇਵਾਂ ਦਰਿਆ ਨਸ਼ਿਆਂ ਦਾ ਚੱਲੇ
ਕੋਈ ਸਾਰ ਨਾਂ ਲਵੇ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛਲ ਹੁਸਨ ਦਾ
Next articleਗਜ਼ਲ (ਫੇਲੁਨ 8)