ਨਹਿਰੂ ਯੂਵਾ ਕੇਂਦਰ ਦੇ ਸਮਾਰੋਹ ਵਿਚ ਪਹੁੰਚੇ ਸੁਰ ਸਮਰਾਟ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਪੰਜਾਬੀ ਲੋਕ ਗਾਇਕ ਅਮਰੀਕ ਮਾਇਕਲ ਐਚ. ਐੱਮ. ਵੀ. ਕਾਲਜ ਜਲੰਧਰ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨਹਿਰੂ ਯੂਵਾ ਕੇਂਦਰ ਵਲੋਂ ਕਰਵਾਇਆ ਗਿਆ ਸਮਾਰੋਹ ਹੰਸ ਰਾਜ ਮਹਿਲਾ ਮਹਾ ਵਿਧਿਆਲਾ ਕਾਲਜ ( ਐੱਚ. ਐੱਮ. ਵੀ.) ਵਿੱਚ ਪਹੁੰਚੇ ਗਾਇਕ ਅਮਰੀਕ ਮਾਇਕਲ ਨੇ ਕੀਤਾ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਐੱਚ. ਐਮ. ਵੀ. ਕਾਲਜ ਦੇ ਪੂਰੇ ਸਟਾਫ ਦਾ ਧੰਨਵਾਦ। ਅਮਰੀਕ ਮਾਇਕਲ ਨੇ ਦਸਿਆ ਕਿ ਬਹੁਤ ਵਧੀਆ ਤਰੀਕੇ ਨਾਲ ਕਾਲਜ ਦੇ ਵਿਦਿਆਰਥੀਆਂ ਨੇ ਗੀਤ, ਸੰਗੀਤ, ਹੁਣ ਦੇ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰਖਦਿਆਂ ਕਾਮੇਡੀ ਸਕਿਟਾਂ ਅਤੇ ਪੰਜਾਬੀ ਲੋਕ ਨਾਚਾਂ ਦਾ ਪ੍ਰਸਾਰਣ ਕੀਤਾ। ਪੰਜਾਬੀ ਵਿਰਸੇ ਦੀਆਂ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ। ਜਿਹਦੇ ਨਾਲ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸਮਾਰੋਹ ਵਿਚ ਪਹੁੰਚੇ ਸੂਫ਼ੀ ਗਾਇਕਾ ਮੈਡਮ ਰਿਹਾਨਾ ਭੱਟੀ ਤੇ ਪ੍ਰੋਡਿਊਸਰ ਮਨੋਹਰ ਧਾਰੀਵਾਲ। ਕਾਲਜ ਦੀ ਪੂਰੀ ਟੀਮ ਅਤੇ ਪ੍ਰਿੰਸੀਪਲ ਸਾਹਿਬਾ ਨੇ ਕੀਤਾ ਪਹੁੰਚੇ ਹੋਏ ਪੱਤਰਕਾਰਾਂ ਅਤੇ ਟੀ.ਵੀ ਰਿਪੋਟਰਾ ਦਾ ਧੰਨਵਾਦ।।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਕਪੂਰਥਲਾ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਦਾ ਆਯੋਜਨ
Next article“ਬੇਟੀ ਬਚਾਓ, ਬੇਟੀ ਪੜ੍ਹਓ”