ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ

Supreme Court of India. (Photo Courtesy: Twitter)

ਨਵੀਂ ਦਿੱਲੀ (ਸਮਾਜ ਵੀਕਲੀ):  ਸੁਪਰੀਮ ਕੋਰਟ ਨੇ ਸੀਬੀਐੱਸਈ ਤੇ ਹੋਰਨਾਂ ਕਈ ਬੋਰਡਾਂ ਵੱਲੋਂ 10ਵੀਂ ਤੇ 12ਵੀਂ ਦੀਆਂ ਆਫਲਾਈਨ ਮੋਡ ਵਿੱਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਅਜਿਹੀਆਂ ਪਟੀਸ਼ਨਾਂ ਇਨ੍ਹਾਂ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਦੇ ਮਨਾਂ ਵਿੱਚ ‘ਝੂਠੀ ਆਸ’ ਤੇ ‘ਦੁਚਿੱਤੀ’ ਪੈਦਾ ਕਰਦੀਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨ ‘ਮੰਦਭਾਵਨਾ’ ਨਾਲ ਦਾਖ਼ਲ ਕੀਤੀ ਗਈ ਹੈ ਤੇ ‘ਅਧੂਰੀ’ ਹੈ ਕਿਉਂਕਿ ਅਥਾਰਿਟੀਜ਼ ਨੇ ਅਜੇ ਤੱਕ ਵੱਖ ਵੱਖ ਬੋਰਡਾਂ ਵੱਲੋਂ ਲਈ ਜਾਣ ਵਾਲੀ ਪ੍ਰੀਖਿਆਵਾਂ ਬਾਰੇ ਢੁੱਕਵਾਂ ਫੈਸਲਾ ਨਹੀਂ ਲਿਆ। ਬੈਂਚ ਨੇ ਕਿਹਾ, ‘‘ਅਜਿਹੀਆਂ ਪਟੀਸ਼ਨਾਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਵਿਅਕਤੀਆਂ ਵਿੱਚ ਝੂਠੀਆਂ ਉਮੀਦਾਂ ਪੈਦਾ ਕਰਦੀਆਂ ਹਨ। ਵਿਦਿਆਰਥੀ ਇਸ ਪਟੀਸ਼ਨ ਨਾਲ ਗੁਮਰਾਹ ਹੋਣਗੇ। ਅਸੀਂ ਅਥਾਰਿਟੀਜ਼ ਨੂੰ ਫੈਸਲਾ ਲੈਣ ਦੇਈਏ। ਜੇਕਰ ਫੈਸਲਾ ਗ਼ਲਤ ਹੁੰਦਾ ਹੈ, ਤਾਂ ਇਸ ਨੂੰ ਚੁਣੌਤੀ ਦੇਣਾ। ਇਥੇ ਤੁਸੀਂ ਹਰ ਚੀਜ਼ ਨੂੰ ਪਹਿਲਾਂ ਹੀ ਅਧਿਕਾਰ ਵਿੱਚ ਲੈਣਾ ਚਾਹੁੰਦੇ ਹੋ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਦੇ ਇੱਕੋ ਪਰਿਵਾਰ ਦੇ ਤਿੰਨ ਬੱਚੇ ਯੂਕਰੇਨ ਵਿੱਚ ਫਸੇ
Next articleਅਸੀਂ ਪਰਿਵਾਰ ਵਾਲੇ ਨਹੀਂ, ਪਰ ਪਰਿਵਾਰਾਂ ਦਾ ਦਰਦ ਸਮਝਦੇ ਹਾਂ: ਮੋਦੀ