ਸਮਰਥਨ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਸੰਯੁਕਤ ਮੋਰਚੇ ਵੱਲੋਂ ਕਾਲ ਆਈ ਆ ਇਸ ‘ਤੇ ਫੁੱਲ ਚੜਾਵੋ
27 ਸਤੰਬਰ ਦੇ ਭਾਰਤ ਬੰਦ ਵਿੱਚ ਸਾਰੇ ਰਲਕੇ ਹਿੱਸਾ ਪਾਵੋ

ਤਿੰਨ ਕਾਲੇ ਕਾਨੂੰਨ ਕੇਂਦਰ ਨੇ ਲਿਆਂਦੇ,ਕਿਸਾਨਾਂ ਲਈ ਮੌਤ ਦਾ ਫੰਦਾ
ਪਹਿਲ ਕਦਮੀ, ਪੰਜਾਬ ਦੇ ਕਿਸਾਨ ਕੀਤੀ,ਚੱਕ ਲਿਆ ਵਿਦਰੋਹ ਦਾ ਉੱਚਾ ਝੰਡਾ
ਇਹ ਕਾਨੂੰਨ ਮਨਜੂਰ ਨੀ ਸਾਨੂੰ ਕੋਈ ਕੇਂਦਰ ਨੂੰ ਸਮਝਾਵੋ
ਸੰਯੁਕਤ ਮੋਰਚੇ ਵੱਲੋਂ ਕਾਲ ਆਈ ਆ,,,,,,,,,
ਨੌਂ ਮਹੀਨੇ ਹੋ ਗਏ ਲੱਗਭਗ,ਕਿਸਾਨਾਂ ਨੇ ਦਿੱਲੀ ਬਾਡਰਾਂ ‘ਤੇ ਡੇਰੇ ਲਾਏ
ਕੰਨਾ ਦਾ ਬੋਲਾ ਹਾਕਮ ਕੁਝ ਨਹੀਂ ਸੁਣਦਾ,ਜਿਸਦੇ ਕਾਨੂੰਨਾਂ ਨੇ ਕਿਸਾਨ ਸਤਾਏ
ਛੇ ਤੋਂ ਵੱਧ ਸ਼ਹੀਦੀਆਂ ਹੋਈਆਂ,ਕੋਈ ਤੇ ਖ਼ਬਰ ਪਹੁੰਚਾਵੋ
ਸੰਯੁਕਤ ਮੋਰਚੇ ਵੱਲੋਂ ਕਾਲ ਆਈ ਆ,,,,,,,,,

ਜੋ ਕਿਸਾਨ ਨਹੀਂ ਚਾਹੁੰਦੇ, ਕਿਉੰ? ਕਾਨੂੰਨ ਕਿਸਾਨਾਂ ਸਿਰ ਹਾਕਮਾਂ ਮੜ੍ਹਦਾ
ਅਖੀਰ ਕਿਸਾਨਾਂ ਨੇ ਜਿੱਤਣੀ ਬਾਜੀ,ਚੱਕ ਦੇ ਤੂੰ ਇਹ ਦਿਲ ‘ਚੋਂ ਪਰਦਾ
ਬਾਤ ਤੈਨੂੰ ਅਸਾਂ ਨੇ ਪਾਈ, ਤੈਨੂੰ ਕਹਿਣਾ ਪੈਣਾ ਆਹੋ
ਸੰਯਕਤ ਮੋਰਚੇ ਵੱਲੋਂ ਕਾਲ ਆਈ ਆ,,,,,,,,,

ਏਕਾ ਰੱਖੋ ਦੇਸ਼ ਮੇਰੇ ਦੇ ਕਿਸਾਨੋ,ਗੁਰਾ ਮਹਿਲ ਏਹੋ ਕਰੇ ਅਰਜ਼ੋਈ
ਏਕਤਾ ਵਿੱਚ ਬਹੁਤ ਬਲ ਹੁੰਦਾ ਏ
ਨਾ ਏਕਾ ਤੋੜ ਸਕਦਾ ਮਿੱਤਰੋ ਕੋਈ
ਅੰਦੋਲਨ ਨੂੰ ਜਿੱਤ ਕੇ ਮੁੜਨਾ ਕਿਸਾਨੋ ਰਲਕੇ ਕਸਮਾਂ ਖਾਵੋ
ਸੰਯੁਕਤ ਮੋਰਚੇ ਵੱਲੋਂ ਕਾਲ ਆਈ ਆ,,,,,,,,

ਗੀਤਕਾਰ:-ਗੁਰਾ ਮਹਿਲ ਭਾਈ ਰੂਪਾ
94632 60058

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਛਾਈ
Next articleਸਾਹਿਤ ਦੇ ‘ ਚਵਲ ‘