HOME ਅੰਬੇਡਕਰ ਮਿਸ਼ਨ ਸੁਸਾਇਟੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਉਤਸਵ ਦਾ...

ਅੰਬੇਡਕਰ ਮਿਸ਼ਨ ਸੁਸਾਇਟੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਉਤਸਵ ਦਾ ਸੱਦਾ-ਪੱਤਰ ਕੀਤਾ ਰਿਲੀਜ਼

5
ਫੋਟੋ ਕੈਪਸ਼ਨ:  ਪ੍ਰਧਾਨ ਪ੍ਰੋ. ਬਲਬੀਰ ਜੀ, ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਅਤੇ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰ ਸਮਾਗਮ ਦਾ ਸੱਦਾ-ਪੱਤਰ ਰਿਲੀਜ਼ ਕਰਦੇ ਹੋਏ।

ਜਲੰਧਰ   (ਸਮਾਜ ਵੀਕਲੀ)   ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਉਤਸਵ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਸੁਸਾਇਟੀ ਵੱਲੋਂ ਮੀਟਿੰਗ ਵਿੱਚ ਬਾਬਾ ਸਾਹਿਬ ਡਾ.ਅੰਬੇਡਕਰ ਦੇ ਜਨਮ ਦਿਵਸ ਸਮਾਗਮ ਦਾ ਸੱਦਾ-ਪੱਤਰ ਵੀ ਰਿਲੀਜ ਕੀਤਾ ਗਿਆ।  ਪ੍ਰਸਿੱਧ ਅੰਬੇਡਕਰੀ, ਮਹਾਨ ਚਿੰਤਕ, ਨਿਡਰ ਬੁਲਾਰੇ, ਭੀਮ ਪਤ੍ਰਿਕਾ ਦੇ ਸੰਪਾਦਕ ਸ੍ਰੀ ਲਹੌਰੀ ਰਾਮ ਬਾਲੀ ਨੇ ਆਪਣੇ ਹੋਰ ਅੰਬੇਡਕਰਵਾਦੀ ਸਾਥੀਆਂ ਦੇ ਸਹਿਯੋਗ ਨਾਲ ਅੰਬੇrਡਕਰ ਮਿਸ਼ਨ ਸੁਸਾਇਟੀ ਪੰਜਾਬ ਦਾ ਗਠਨ 1978 ਵਿੱਚ ਕੀਤਾ ਸੀ। ਸੁਸਾਇਟੀ ਦਾ ਮੁੱਖ ਦਫਤਰ ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਭੂਮੀ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਜਲੰਧਰ ਵਿਖੇ ਹੈ ਅਤੇ ਇਹ  ਆਪਣੀਆਂ ਗਤੀਵਿਧੀਆਂ ਉਥੋਂ ਹੀ ਚਲਾਉਂਦੀ ਹੈ। 1978 ਤੋਂ, ਅੰਬੇਡਕਰ ਮਿਸ਼ਨ ਸੁਸਾਇਟੀ ਲਗਾਤਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬਹੁਤ ਧੂਮਧਾਮ ਅਤੇ ਸ਼ਰਧਾ ਨਾਲ ਮਨਾਉਂਦੀ ਆ ਰਹੀ ਹੈ।  ਇਸ ਵਾਰ 14 ਅਪ੍ਰੈਲ ਨੂੰ ਸਮਾਗਮ ਵਿੱਚ ਪ੍ਰੋਫੈਸਰ ਅਨਵਰ ਪਾਸ਼ਾ – ਸਾਬਕਾ ਚੇਅਰਪਰਸਨ, ਭਾਰਤੀ ਭਾਸ਼ਾਵਾਂ ਕੇਂਦਰ, ਜੇ ਐਨ ਯੂ, ਨਵੀਂ ਦਿੱਲੀ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਹਨ ਅਤੇ ਕਾਮਰੇਡ ਮੰਗਤ ਰਾਮ ਪਾਸਲਾ – ਪ੍ਰਸਿੱਧ ਸਮਾਜਿਕ ਚਿੰਤਕ ਅਤੇ ਮਜ਼ਦੂਰ ਨੇਤਾ, ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਵੀ ਸੁਸਾਇਟੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨਾ ਨੂੰ ਲੋਕਾਂ ਦੇ ਰੂਬਰੂ ਕਰਵਾਇਆ ਹੈ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ।  ਇਸ ਮੌਕੇ ਚਰਨ ਦਾਸ ਸੰਧੂ, ਪਰਮਿੰਦਰ ਸਿੰਘ ਖੁੱਤਨ, ਪਰਮਜੀਤ ਜੱਸਲ, ਐਡਵੋਕੇਟ ਹਰਭਜਨ ਸਾਂਪਲਾ, ਜਸਵਿੰਦਰ ਵਰਿਆਣਾ,  ਤਿਲਕ ਰਾਜ, ਡਾ. ਮਹਿੰਦਰ ਸੰਧੂ, ਨਿਰਮਲ ਬਿੰਜੀ, ਪ੍ਰੋ. ਅਸ਼ਵਨੀ ਜੱਸਲ, ਸਤਨਾਮ ਸਿੰਘ ਬਧਾਵਨ ਆਈਐਫਐਸ (ਰਿਟਾ.) ਅਤੇ ਪ੍ਰਿੰਸੀਪਲ ਡਾ. ਕੇ. ਐਸ. ਫੁੱਲ ਹਾਜ਼ਰ ਸਨ।

ਬਲਦੇਵ ਰਾਜ ਭਾਰਦਵਾਜ  ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਹਰਪ੍ਰੀਤ ਬੀਸੀਏ ਵਿਭਾਗ ਦੇ ਪਹਿਲੇ ਸਮੈਸਟਰ ’ਚ ਅਵੱਲ
Next articleਰਸੋਈ ਗੈਸ ਦੀ ਸਪਲਾਈ ਹਰ ਘਰ ਤਕ ਨਿਰਵਿਘਨ ਕੀਤੀ ਜਾਵੇ:ਸਾਂਝਾ ਕਿਸਾਨ ਮਜ਼ਦੂਰ ਮੋਰਚਾ