ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਵਣ ਰੇਂਜ ਵਿਭਾਗ ਵਿੱਚ ਹੋਈ ਤਰੱਕੀਆ ਦੇ ਚੱਲਦੇ ਸੁਨੀਲ ਕੁਮਾਰ ਨੂੰ ਵਣ ਰੇਂਜਰ ਤੋਂ ਪੀ ਐਫ ਐਸ ਦੇ ਅਹੁੱਦੇ ਦੇ ਤਰੱਕੀ ਮਿਲੀ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਗੁਰਮੋਹਣ ਸਿੰਘ ਸੈਣੀ ਤਾਜੋਵਾਲ ਬਲਾਕ ਅਫਸਰ ਨੇ ਦੱਸਿਆਂ ਕਿ ਸੁਨੀਲ ਕੁਮਾਰ ਦੀ ਵਧੀਆਂ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਦ ਉਨਤ ਕੀਤਾ | ਉਨ੍ਹਾਂ ਦੀ ਤਰੱਕੀ ਨਾਲ ਸਾਰੇ ਸਟਾਫ ਵਿੱਚ ਖੁਸ਼ੀ ਦੀ ਲਹਿਰ ਪਾਈ | ਸਾਰੇ ਸਟਾਫ ਨੇ ਸੁਨੀਲ ਕੁਮਾਰ ਨੂੰ ਦਿੱਤੀਆਂ ਵਧਾਈਆਂ | ਸੁਨੀਲ ਕੁਮਾਰ ਨੇ ਵਿਸ਼ਾਵਾਸ ਦਿਵਾਇਆ ਕਿ ਉਹ ਪਹਿਲਾ ਨਾਲੋਂ ਵੀ ਵੱਧ ਇਮਾਨਦਾਰੀ ਤੇ ਮਿਹਨਤ ਨਾਲ ਵਿਭਾਗ ਵਿੱਚ ਕੰਮ ਕਰਨਗੇ ਇਸ ਮੌਕੇ ਜਗਦੀਪ ਸਿੰਘ ਬਲਾਕ ਅਫਸਰ, ਭੁਪਿੰਦਰ ਸਿੰਘ ਬਲਾਕ ਅਫਸਰ, ਗੁਰਮੋਹਣ ਸਿੰਘ ਸੈਣੀ ਬਲਾਕ ਅਫਸਰ, ਗੁਰਪਾਲ ਸਿੰਘ ਵਣ ਗਾਰਡ, ਨਹਿਰੂ ਸਿੰਘ ਵਣ ਗਾਰਡ, ਗੁਰਪ੍ਰੀਤ ਸਿੰਘ ਵਣ ਗਾਰਡ, ਗੌਤਮ ਸਿੰਘ ਵਣ ਗਾਰਡ, ਗੁਰਦੀਪ ਸਿੰਘ ਬੇਲਦਾਰ, ਅਜੈ ਕੁਮਾਰ ਕਲਰਕ, ਪ੍ਰੇਮ ਸਿੰਘ ਬੇਲਦਾਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



