HOME ਦੋਆਬਾ ਸਾਹਿਤ ਸਭਾ ਵਲੋਂ ਅਨੀਤਾ ‘ਨਵ’ ਵਸ਼ਿਸ਼ਟ ਦਾ ਪਲੇਠਾ ਕਾਵਿ...

ਦੋਆਬਾ ਸਾਹਿਤ ਸਭਾ ਵਲੋਂ ਅਨੀਤਾ ‘ਨਵ’ ਵਸ਼ਿਸ਼ਟ ਦਾ ਪਲੇਠਾ ਕਾਵਿ ਸੰਗ੍ਰਹਿ “ਕਦੇ ਜਾਪੇ “ ਲੋਕ ਅਰਪਣ

ਗੜ੍ਹਸ਼ੰਕਰ  (ਸਮਾਜ ਵੀਕਲੀ)   ਇਲਾਕੇ ਦੀ ਨਾਮਵਰ ਸੰਸਥਾ ਦੋਆਬਾ  ਸਾਹਿਤ ਸਭਾ (ਰਜਿ.) ਗੜ੍ਹਸ਼ੰਕਰ ਵਲੋਂ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਖੇ ਇਕ ਸ਼ਾਨਦਾਰ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ.ਸੰਧੂ ਵਰਿਆਣਵੀ, ਉੱਘੇ ਸਿੱਖਿਆ ਸ਼ਾਸਤਰੀ ਅਤੇ ਨਾਮਵਰ ਲੇਖਿਕਾ ਡਾ. ਸੋਮਾ ਸਬਲੋਕ,ਪ੍ਰੋ.ਬਲਦੇਵ ਸਿੰਘ ਬੱਲੀ ਜ਼ਿਲਾ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਹੁਸ਼ਿਆਰਪੁਰ ,ਪ੍ਰਿੰ.ਨਵਤੇਜ ਗੜ੍ਹਦੀਵਾਲਾ, ਨਾਮਵਰ ਲੋਕ ਸ਼ਾਇਰ ਜਗਦੀਸ਼ ਰਾਣਾ, ਕੇ. ਸਾਧੂ ਸਿੰਘ ਮੁੱਲਾਂਪੁਰ ਦਾਖਾਂ ਅਤੇ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਡਾ. ਬਿੱਕਰ ਸਿੰਘ ਸ਼ਾਮਲ ਹੋਏ ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਪ੍ਰਿੰ.ਬਿੱਕਰ ਸਿੰਘ ਦੇ ਸੁਆਗਤੀ ਭਾਸ਼ਣ ਨਾਲ ਹੋਈ।ਉੱਭਰਦੇ ਲੇਖਕਾਂ ਨੂੰ ਸਾਹਿਤ ਸਿਰਜਣਾ ਲਈ ਉਤਸਾਹਿਤ ਕਰਨ ਅਤੇ ਪਾਠਕਾਂ ਨਾਲ ਜੋੜਨ ਦੇ ਯਤਨ ਵਜੋਂ ਸਮਾਗਮ ਵਿੱਚ ਸਭਾ ਦੀ ਮੈਂਬਰ ਕਵਿੱਤਰੀ ਅਨੀਤਾ ‘ਨਵ’ ਵਸ਼ਿਸ਼ਟ , ਜੋ ਕਿ ਸਰਕਾਰੀ ਹਾਈ ਬਸਿਆਲਾ ਵਿੱਚ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾ ਹਨ, ਦਾ ਪਲੇਠਾ ਕਾਵਿ ਸੰਗ੍ਰਹਿ “ਕਦੇ ਜਾਪੇ” ਨੂੰ ਲੋਕ ਅਰਪਣ ਕਰਨ ਉਪਰੰਤ ਡਾ.ਸੋਮਾ ਸਬਲੋਕ,ਪ੍ਰੋ.ਸੰਧੂਵਰਿਆਣਵੀ, ਪ੍ਰੋ.ਬਲਦੇਵ ਸਿੰਘ ਬੱਲੀ, ਨਵਤੇਜ ਗੜ੍ਹਦੀਵਾਲਾ ਅਤੇ ਲੋਕ ਸ਼ਾਇਰ ਜਗਦੀਸ਼ ਰਾਣਾ ਵਲੋਂ ਕਵਿੱਤਰੀ ਅਨੀਤਾ ‘ਨਵ’ ਵਿਸ਼ਿਸ਼ਟ ਦੀ ਸਾਹਿਤ ਸਿਰਜਣਾ ਅਤੇ ਸਖ਼ਸ਼ੀਅਤ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ  ਦਿੱਤੀਆਂ । ਇਸ ਉਪਰੰਤ ਹੋਏ ਕਵੀ ਦਰਬਾਰ ਲਈ ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਖਾਨਪੁਰੀ ਵੱਲੋਂ ਨਿਭਾਈ ਗਈ ਜਿਸ ਵਿੱਚ ਗੁਰਦੀਪ ਸੈਣੀ,ਦੀਪ ਜਗਤਪੁਰੀ,ਸਿਤਾਰਾ ਸਿੰਘ ਗਿੱਲ,ਗੁਰਦੀਪ ਗਿੱਲ,ਤਾਰਾ ਸਿੰਘ ਚੇੜਾ ,ਜੋਗਾ ਸਿੰਘ ਭੰਮੀਆਂ, ਮਨੋਜ ਫਗਵਾੜਵੀ , ਸੁੱਚਾ ਰਾਮ ਜਾਡਲਾ ਸਾਬਕਾ ਬੀਪੀਈਓ, ਸੁਖਵਿੰਦਰ ਲੰਗੇਰੀ, ਹਰੀਸ਼ ਭੰਡਾਰੀ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਲੈਕਚਰਾਰ ਜਸਵਿੰਦਰ ਸਿੰਘ ਜੱਸੀ, ਦਰਪਣ ਸਾਹਿਤ ਸਭਾ ਤੋਂ ਰਣਜੀਤ ਪੋਸ਼ੀ, ਸ਼ਾਮ ਸੁੰਦਰ , ਸੋਹਣ ਸਿੰਘ ਸੂਨੀ , ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਤੇ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਦੇਸਰਾਜ ਬਾਲੀ,ਨਵਤੇਜ ਗੜ੍ਹਦੀਵਾਲਾ , ਜਗਦੀਸ਼ ਰਾਣਾ, ਪ੍ਰੋ.ਬਲਦੇਵ ਸਿੰਘ ਬੱਲੀ, ਕੇ.ਸਾਧੂ ਸਿੰਘ,ਪਵਨ ਭੰਮੀਆਂ, ਅਮਰੀਕ ਹਮਰਾਜ, ਬਲਵੀਰ ਖਾਨਪੁਰੀ,ਸਰਵਣ ਸਿੱਧੂ, ਅਨੀਤਾ ‘ਨਵ’ ਵਸ਼ਿਸ਼ਟ  ਅਤੇ ਕਾਮਰੇਡ ਦਰਸ਼ਨ ਸਿੰਘ ਮੱਟੂ ਆਦਿ ਨੇ ਆਪਣੀਆ ਰਚਨਾਵਾਂ ਤੇ ਵਿਚਾਰਾਂ ਰਾਹੀਂ ਹਾਜ਼ਰੀ ਲਗਵਾਈ । ਸਮਾਗਮ ਦੌਰਾਨ ਪ੍ਰਿੰਸੀਪਲ ਦਲਵਾਰਾ ਰਾਮ,ਅਧਿਆਪਕ ਆਗੂ ਮੁਕੇਸ਼ ਕੁਮਾਰ,ਹੰਸ ਰਾਜ ਗੜ੍ਹਸ਼ੰਕਰ,ਕਾਮਰੇਡ  ਕੁਲਵਿੰਦਰ ਸੰਘਾ ਆਦਿ ਹਾਜ਼ਰ ਰਹੇ। ਕਵਿੱਤਰੀ ਅਨੀਤਾ ‘ਨਵ’ ਵਸ਼ਿਸ਼ਟ  ਨੂੰ ਹੱਲਾਸ਼ੇਰੀ ਦੇਣ ਲਈ ਪਤੀ ਵਿਨੋਦ ਕੁਮਾਰ , ਮਾਤਾ ਤ੍ਰਿਪਤਾ ਰਾਣੀ ਸਮੇਤ ਪਰਿਵਾਰ ਦੇ ਮੈਂਬਰ ਅਤੇ ਸ਼ੁਭਚਿੰਤਕ ਕੁਲਭੂਸ਼ਣ ਸੋਰੀ ਉੱਘੇ ਸਮਾਜ ਸੇਵਕ , ਮਨੀਸ਼ ਕੁਮਾਰ ਜਲੰਧਰ , ਰਵਿੰਦਰ ਕੁਮਾਰ ਜ਼ੀਰਕਪੁਰ , ਸੋਨੂੰ ਕੁਮਾਰ ਜ਼ੀਰਕਪੁਰ , ਅਵੀਨਵ ਵਸ਼ਿਸ਼ਟ, ਪੁਸ਼ਕਰ ਸ਼ਰਮਾ, ਸੰਜੀਵ ਰਾਣੀ, ਪੂਨਮ, ਪਿੰਕੀ, ਰੀਮਾ, ਮੈਡਮ ਰੁਪਿੰਦਰ ਕੌਰ ਅਤੇ ਲੈਕਚਰਾਰ ਮਨੋਜ ਬੰਗਾ ਆਦਿ ਵੀ ਮੌਜੂਦ ਰਹੇ। ਅਨੀਤਾ ਨਵ ਵਸ਼ਿਸ਼ਟ ਦੇ ਪਰਿਵਾਰ ਵਲੋਂ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਖਸ਼ੀਅਤਾਂ ਦਾ ਤੋਹਫ਼ੇ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਮੀਤ ਪ੍ਰਧਾਨ ਅਮਰੀਕ ਹਮਰਾਜ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਰ ਮਰੀਜ਼ ਤੱਕ ਬਿਹਤਰ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਓ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ
Next articleਸੁਨੀਲ ਕੁਮਾਰ ਨੂੰ ਵਣ ਰੇਂਜਰ ਤੋਂ ਪੀ ਐਫ ਐਸ ਦੀ ਤਰੱਕੀ ਮਿਲੀ ਵਣ ਰੇਂਜ ਕਾਠਗੜ੍ਹ ਦੇ ਸਮੂਹ ਸਟਾਫ ਨੇ ਦਿੱਤੀਆਂ ਵਧਾਈਆਂ