(ਸਮਾਜ ਵੀਕਲੀ ) :- ਸੰਦੀਪ ਸਿੰਘ ਬਖੋਪੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਖੋਪੀਰ ਦੇ ਫੁੱਟਬਾਲ ਕਲੱਬ ਵੱਲੋਂ ਪਿੰਡ ਦੇ ਖੇਡ ਮੈਦਾਨ ਵਿੱਚ ਨੌਜਵਾਨ ਪੀੜ੍ਹੀ ਤੇ ਸਕੂਲੀ ਛੁੱਟੀਆਂ ਮਾਣ ਰਹੇ ਵਿਦਿਆਰਥੀਆਂ ਨੂੰ ਸਮੇਂ ਦੀ ਸੰਭਾਲ ਤੇ ਚੰਗੀ ਸਿਹਤ ਤੇ ਸਿੱਖਿਆ ਪ੍ਰਦਾਨ ਕਰਨ ਲਈ,ਕੋਚ ਕੁਲਵੰਤ ਸਿੰਘ ਰਿਟਾਇਰਡ ਫੌਜੀ ਤੇ ਸੰਦੀਪ ਸਿੰਘ, ਅੰਮ੍ਰਿਤ ਸਿੰਘ, ਪੁਸ਼ਵਿੰਦਰ ਸਿੰਘ,ਲਖਵੀਰ ਸਿੰਘ, ਮਨਪ੍ਰੀਤ ਸਿੰਘ,ਗੁਰਦੀਪ ਸਿੰਘ ਤੇ ਪ੍ਰਦੀਪ ਸਿੰਘ ਦੇ ਸਹਿਯੋਗ ਸਦਕਾ ਸਕੂਲ ਵਿੱਚ ਇੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੱਗ ਭੱਗ 40 ਦੇ ਕਰੀਬ ਖਿਡਾਰੀਆਂ ਨੂੰ ਸ਼ਾਮਿਲ ਕਰਕੇ ਕੋਚ ਕੁਲਵੰਤ ਸਿੰਘ ਵੱਲੋਂ ਸ਼ਾਮ ਵੇਲੇ ਸਕੂਲ ਗਰਾਊਂਡ ਵਿੱਚ ਫੁੱਟਬਾਲ ਖੇਡ ਦੇ ਵੱਖ ਗੁਰ ਸਿਖਾਏ ਜਾਂਦੇ, ਹਫ਼ਤੇ ਵਿੱਚ ਨੇੜਲੇ ਪਿੰਡ ਦੀਆਂ ਵੱਖ ਵੱਖ ਟੀਮਾਂ ਨਾਲ ਦੋਸਤਾਨਾ ਮੈਚ ਲਾਏ ਜਾਂਦੇ ਹਨ। ਅਜਿਹਾ ਕਰਨ ਨਾਲ ਖਿਡਾਰੀਆਂ ਵਿੱਚ ਮੁਕਾਬਲੇ ਦੀ ਭਾਵਨਾ ਵਧਦੀ ਹੈ ਅਤੇ ਆਪਸੀ ਮਿਲਵਰਤਨ ਅਤੇ ਸਹਿਯੋਗ ਪ੍ਰਫੁੱਲਤ ਹੁੰਦਾ ਹੈ। ਅੱਜ ਦਾ ਮੈਚ ਬਖੋਪੀਰ ਅਤੇ ਛੰਨਾਂ ਪਿੰਡ ਦੀ ਟੀਮ ਦੌਰਾਨ ਰੈਫਰੀ ਗੁਰਦੀਪ ਸਿੰਘ ਤੇ ਕੁਲਵੰਤ ਸਿੰਘ ਦੀ ਨਿਗਰਾਨੀ ਵਿੱਚ ਖੇਡਿਆ ਗਿਆ ਜਿਸ ਵਿੱਚ ਪਿੰਡ ਬਖੋਪੀਰ ਦੀ ਟੀਮ 4/0 ਨਾਲ਼ ਜੇਤੂ ਰਹੀ, ਦੋਵੇ ਟੀਮ ਦੇ ਖਿਡਾਰੀਆਂ ਦਾ ਉਤਸ਼ਾਹ ਵੇਖਕੇ ਫੁੱਟਬਾਲ ਕਲੱਬ ਵੱਲੋਂ ਕੇਵਲ ਸਕੂਲੀ ਬੱਚਿਆਂ ਦਾ ਸਵੇਰ ਵੇਲੇ 10 ਰੋਜ਼ਾ ਇੱਕ ਹੋਰ ਕੈਂਪ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਅਜਿਹੇ ਉਪਰਾਲਿਆਂ ਨਾਲ਼ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦਾ, ਅਜਿਹੇ ਉਪਰਾਲੇ ਹਰ ਪਿੰਡ ਵਿੱਚ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋਣ ਤੋਂ ਰੋਕਿਆ ਜਾ ਸਕੇ ਗਾ,ਮੈੱਚ ਸਮਾਪਤੀ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਲ ਛੱਕ ਕੇ ਖਿਡਾਰੀਆਂ ਨੇ ਵਿਦਾਈ ਲਈ । ਮੌਕੇ ਉੱਤੇ ਦੋਵੇਂ ਟੀਮਾਂ ਦੇ ਖਿਡਾਰੀ ਟੀਮ ਦੇ ਖਿਡਾਰੀ ਮੌਜੂਦ ਸਨ ਗੋਲਕੀਪਰ ਲਾਲੀ ਹਰਦੀਪ ਸਿੰਘ, ਵਿੱਕੀ, ਮਨਪ੍ਰੀਤ, ਗਗਨ, ਜਸਕਰਨ, ਗੁਰਜਸ, ਗੁਰੀ, ਗੁਰਵਿੰਦਰ, ਜਗਵਿੰਦਰ ਅਤੇ ਹਰਵਿੰਦਰ, ਜਗਮੇਲ ਸਿੰਘ,ਬਿੱਕੂ, ਗੁਰਪ੍ਰੀਤ ,ਅਰਮਾਨ,ਗੈਬੀ,ਖਿਡਾਰੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly