HOME ਗਰਮੀ 

ਗਰਮੀ 

ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ)
ਸਾਡੇ ਪਿੰਡ ਅੱਪਰਭਰੀ ਦੁਆਬ ਨਹਿਰ  ਕਿਨਾਰੇ,
ਬੈਠੇ ਮੋਜਾਂ ਮਾਨਦੇ ਗਿੰਦੇ ਨਾਲ ਪਿੰਡ ਦੇ ਮੁੰਡੇ ਸਾਰੇ।।
ਗਰਮੀ ਨੇ ਕਰਾਂ ਤੀ ਧੰਨ ਧੰਨ ਬਾਈ ਜੀ,,
ਨਹਿਰ ਤੇ ਠੰਢੀ ਛਾਂ ਤੇ ਹਵਾ ਦੇ ਲੈਂਦੇ ਆ ਹੁਲਾਰੇ।।
ਕਾਮੀ ਮਜਬੂਰ ਦਾ ਗਰਮੀ ਨਾਲ ਹੋਇਆ ਬੁਰਾ ਹਾਲ,
ਹੱਦੋ ਵੱਧ ਗਰਮੀ ਨੇ ਦਿਖਾ ਤੇ ਸਭ ਨੂੰ ਦਿਨੇ ਤਾਰੇ।।
ਤਾਪਮਾਨ ਗਿਆ ਏ ਹੰਦਾ ਟੱਪ ਕੇ ਗਿੰਦਿਆ,,
ਇਹੋ ਜਿਹੀ ਗਰਮੀ ਵਿਚ ਬੱਚੇ,ਬੁੱਢੇ ਕੀ ਕਰਨ ਵਿਚਾਰੇ।।
ਬੰਬ ਬਰੂਦ ਦੇ ਧਮਾਕੇ,,ਪੁੱਠੇ ਸਿੱਧੇ ਕਰਦਾ ਜ਼ੋ ਪ੍ਰੈਕਟਿਕਲ,,
ਰੱਬ ਦੇ ਬੰਦੇ ਤੇਰੀਆਂ ਗੱਲ਼ਤੀਆਂ ਦੇ ਨਿਕਲੇ ਨਤੀਜੇ ਮਾੜੇ।।
ਗੁਰਜਿੰਦਰ ਸਿੰਘ ਸਿੱਧੂ 
ਪਿੰਡ ਖਿੱਚੀਆਂ  ਜ਼ਿਲਾ ਗੁਰਦਾਸਪੁਰ 
ਫੋਨ 062393 31711
Previous articleਲਾਲ ਫੁੱਲ ਗਏ ਮੁਰਝਾ
Next articleਮਨੁੱਖ:ਅਮਰਤਾ ਜਾਂ ਭੱਟਕਣ ਵੱਲ