HOME ਸੁਖਰਾਜ ਨਾਰੰਗ (ਸੁਖਪ੍ਰੀਤ ਸਿੰਘ) ਦਾ ਸਿੰਗਲ ਟਰੈਕ  ‘ਬੈਡ ਜੱਟ’ ਦਾ ਪੋਸਟਰ ਇਗਲੈਂਡ...

ਸੁਖਰਾਜ ਨਾਰੰਗ (ਸੁਖਪ੍ਰੀਤ ਸਿੰਘ) ਦਾ ਸਿੰਗਲ ਟਰੈਕ  ‘ਬੈਡ ਜੱਟ’ ਦਾ ਪੋਸਟਰ ਇਗਲੈਂਡ ਵਿਖੇ ਰਿਲੀਜ਼  

2

ਸਰੀ /ਵੈਨਕੂਵਰ    (ਸਮਾਜ ਵੀਕਲੀ)   (ਕੁਲਦੀਪ ਚੁੰਬਰ)-ਅਨੇਕਾਂ ਹੀ ਹਿੱਟ ਗੀਤਾਂ ਨਾਲ ਨਾਲ ਚਰਚਾ ਚ ਆਏ ਗਾਇਕ ਸੁੱਖਰਾਜ ਨਾਰੰਗ ਦਾ ਨਵਾਂ ਸੋਲੋ ਸਿੰਗਲ ਟ੍ਰੈਕ ‘ਬੈਡ ਜੱਟ ‘ ਜਿਸਦਾ ਪੋਸਟਰ  ਇਗਲੈਂਡ  ਦੇ ਸ਼ਹਿਰ ਬਰਮੀਗਮ ਵਿਖੇ ਸੰਨੀ  ਬੱਲ ( ਯੂ ਕੇ)  ਸੰਜੀਵ  (ਯੂ ਕੇ) ਤੇਜ਼ੀ  (ਯੂ ਕੇ) ਨਰਿੰਦਰ  (ਯੂ ਕੇ) ਰਵਿੰਦਰ ( ਯੂ ਕੇ)  ਨੂੰ ਪ੍ਰੋਡਿਊਸਰ ਗੈਰੀ (ਯੂ ਕੇ)  ਚਰਨ ਸਿੰਘ ਬੱਲ, ਅਮਰੀਕ ਵੜੈਚ, (ਯੂ ਕੇ) ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ । ਜਿਸ ਨੂੰ ਏ ਬੱਲ ਰਿਕਾਰਡਸ ਵਲੋਂ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ । ਜਾਣਕਾਰੀ ਦਿੰਦਿਆਂ ਪੇਸ਼ਕਾਰ ਸੰਨੀ ਬੱਲ ਯੂ ਕੇ  ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਗੋਸਟ  ਬੀ ਵਲੋਂ ਬਹੁਤ ਹੀ ਮਿਹਨਤ ‌ਨਾਲ ਤਿਆਰ ਕੀਤਾ ਗਿਆ ਹੈ । ਜਿਸ ਨੂੰ ਬਹੁਤ ਹੀ ਸੋਹਣੀ ਕਲਮ ਨਾਲ ਲਿਖਿਆ ਹੈ ਐਵੀ ਅਵਤਾਰ ਜੀ ਨੇ । ਇਸ ਸਿੰਗਲ ਟਰੈਕ ਦਾ ਵੀਡੀਓ  ਯਾਰ ਨਰਿੰਦਰ ਵਲੋਂ ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਖਾਨੋਵਾਲ ਪਿੰਡ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ ਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ ਤੇ ਚੱਲ ਰਿਹਾ ਹੈ । ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।  ਇਸ ਮੌਕੇ ਹੁੰਦਲ ( ਯੂ ਕੇ) ਮਨਜੀਤ ਬੜੈਚ (ਯੂ ਕੇ) ਦਿਲਸਾਨ ( ਯੂ ਕੇ) ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਗੋਲਡਨ ਟੈਰਿਸ ਬੈਂਕੁੰਟ ਹਾਲ ਨਿਊਯਾਰਕ ਵਿੱਚ ਭਾਰਤ ਰਤਨ ਬਾਬਾ ਸਾਹਿਬ ਦਾ ਧੂਮ ਧਾਮ ਨਾਲ 134ਵਾਂ ਜਨਮ ਦਿਹਾੜਾ ਮਨਾਇਆ
Next articleਪ੍ਰਸਿੱਧ ਗਾਇਕ ਕੰਠ ਕਲੇਰ ਨੇ ਬਾਬਾ ਸਾਹਿਬ ਦੇ ਜੀਵਨ ਇਤਿਹਾਸ ਸਬੰਧੀ ਗਾਇਆ ਟਰੈਕ ‘ਜਜ਼ਬਾ’- ਗੋਲਡੀ ਦਰਦੀ