HOME ਗੋਲਡਨ ਟੈਰਿਸ ਬੈਂਕੁੰਟ ਹਾਲ ਨਿਊਯਾਰਕ ਵਿੱਚ ਭਾਰਤ ਰਤਨ ਬਾਬਾ ਸਾਹਿਬ ਦਾ ਧੂਮ...

ਗੋਲਡਨ ਟੈਰਿਸ ਬੈਂਕੁੰਟ ਹਾਲ ਨਿਊਯਾਰਕ ਵਿੱਚ ਭਾਰਤ ਰਤਨ ਬਾਬਾ ਸਾਹਿਬ ਦਾ ਧੂਮ ਧਾਮ ਨਾਲ 134ਵਾਂ ਜਨਮ ਦਿਹਾੜਾ ਮਨਾਇਆ

1

ਚੰਦਰ ਸ਼ੇਖਰ ਆਜ਼ਾਦ ਮੈਂਬਰ ਪਾਰਲੀਮੈਂਟ ਨਗੀਨਾ ਉੱਤਰ ਪ੍ਰਦੇਸ਼ ਮੁੱਖ ਬੁਲਾਰੇ ਵਜੋਂ ਪੁੱਜੇ

ਸਰੀ /ਵੈਨਕੂਵਰ    (ਸਮਾਜ ਵੀਕਲੀ)   (ਕੁਲਦੀਪ ਚੁੰਬਰ)-ਬੇਗਮਪੁਰਾ ਕਲਚਰ ਸੋਸਾਇਟੀ ਨਿਊਯਾਰਕ, ਕੌਲ ਬ੍ਰਦਰਜ਼ ਮਿਊਜਿਕ ਨਿਊਯਾਰਕ, ਏ ਆਰ ਹੈਲਪਿੰਗ ਹੈਂਡ ਫਾਊਂਡੇਸ਼ਨ ਅਤੇ ਅਨੁਰਾਗ ਕੰਸਟ੍ਰਕਸ਼ਨ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਸਾਹਿਬ ਜੀ ਦਾ 134ਵਾਂ ਜਨਮ ਦਿਹਾੜਾ ਧੂਮਧਾਮ ਨਾਲ ਗੋਲਡਨ ਟੈਰਿਸ ਬੈਂਕੁੰਟ  ਹਾਲ ਰਿਚਮੰਡ ਨਿਊਯਾਰਕ ਅਮਰੀਕਾ ਵਿਖੇ ਮਨਾਇਆ ਗਿਆ । ਇਸ ਮੌਕੇ ਬਾਹਰੋਂ ਆਏ ਸਾਰੇ ਹੀ ਸਾਥੀਆਂ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੀ ਤਸਵੀਰ ਤੇ ਸ਼ਰਧਾ ਸੁੰਮਨ ਅਰਪਿਤ ਕੀਤੇ ਗਏ । ਵਿਸ਼ੇਸ਼ ਤੌਰ ਤੇ ਉੱਤਰ ਪ੍ਰਦੇਸ਼ ਨਗੀਨਾ ਤੋਂ ਐਮ ਪੀ ਚੰਦਰ ਸ਼ੇਖਰ ਆਜ਼ਾਦ ਜੀ ਨੇ ਸਮਾਗਮ ਨੂੰ ਸੰਬੋਧਨ ਕਰਕੇ ਬਾਬਾ ਸਾਹਿਬ ਦੇ ਮਹਾਨ ਜੀਵਨ ਉਪਦੇਸ਼ਾਂ, ਉਹਨਾਂ ਦੀ ਫਿਲਾਸਫੀ ਅਤੇ ਜੀਵਨ ਜਾਂਚ ਸਬੰਧੀ ਹੱਕ ਹਕੂਕਾਂ ਅਤੇ ਅਧਿਕਾਰਾਂ ਦੀ ਗੱਲ ਕਰਦਿਆਂ ਉਨਾਂ ਦੇ ਫਲਸਫੇ ਨੂੰ ਅਪਣਾਉਣ ਦੀ ਗੱਲ ਕਹੀ ਅਤੇ ਸਾਰੇ ਸਾਥੀਆਂ ਨੂੰ ਉਹਨਾਂ ਦੇ ਮਹਾਨ ਮਿਸ਼ਨ ਨੂੰ ਅੱਗੇ ਤੋਰਨ ਲਈ ਲਾਮਬੰਦ ਕੀਤਾ । ਇਸ ਮੌਕੇ ਪ੍ਰਬੰਧਕਾਂ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਵਲੋਂ ਮਿਸ਼ਨਰੀ ਗੀਤਾਂ ਨਾਲ ਸਾਥੀਆਂ ਨੂੰ ਬਾਬਾ ਸਾਹਿਬ ਦੇ ਜੀਵਨ ਇਤਿਹਾਸ ਦੇ ਚਾਨਣਾ ਪਾਇਆ ਗਿਆ। ਲੋਕ ਗਾਇਕ ਐਸ ਰਿਸ਼ੀ, ਰਵਿੰਦਰ ਰਮਤਾ ਅਤੇ ਲਖਵਿੰਦਰ ਲੱਕੀ ਨੇ ਵੀ ਆਪਣੇ ਆਪਣੇ ਗੀਤਾਂ ਨਾਲ ਭਰਪੂਰ ਹਾਜ਼ਰੀ ਭਰੀ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਦਰਪਾਲ ਚੇਅਰਮੈਨ ਬੇਗਮਪੁਰਾ ਕਲਚਰ ਸੋਸਾਇਟੀ ਨਿਊਯਾਰਕ ਪ੍ਰਧਾਨ ਰਾਜ ਕੁਮਾਰ ਰਾਜੂ ਬੇਗਮਪੁਰਾ ਕਲਚਰ ਸੋਸਾਇਟੀ, ਰਾਜੇਸ਼ ਬਿੱਟੂ ਸਪੀਡੋ, ਜੁਗਨੂ ਜੱਗਾ ,ਸਰਬਜੀਤ ਕੌਲ , ਸੈਂਡੀ ਕੌਲ, ਜਸਵੀਰ ਕੌਲ ਕੌਲ ਬ੍ਰਦਰਜ਼ ਮਿਊਜਿਕ, ਰਵੀ ਅੰਬੇਡਕਰ ਰਾਜਬੀਰ ਫਿਲਾਡੈਲਪੀਆ , ਹਰਪ੍ਰੀਤ ਸੁੰਮਨ, ਬਲਵੀਰ ਚੁੰਬਰ ਸਾਬਕ ਪ੍ਰਧਾਨ ਗੁਰੂ ਰਵਿਦਾਸ ਸਭਾ ਨਿਊਯਾਰਕ, ਰਾਜ ਕੁਮਾਰ ਹਨੇਰਾ ਕਮੇਡੀਅਨ, ਬਲਵਿੰਦਰ ਭੌਰਾ, ਵਿਨੋਦ ਚੁੰਬਰ, ਲਾਲੀ ਮੋਰੋਂ ,ਅਮਰਜੀਤ ਰਮਤਾ, ਪਰਮਜੀਤ ਕਮਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ, ਜਸਵਿੰਦਰ ਬਿੱਲਾ ਚੇਅਰਮੈਨ ਗੁਰੂ ਰਵਿਦਾਸ ਸਭਾ ਨਿਊਯਾਰਕ, ਲੋਕ ਗਾਇਕ ਲਖਵਿੰਦਰ ਲੱਕੀ, ਐਸ ਐਚ ਓ ਰਾਜਵਿੰਦਰ ਸਿੰਘ ਲੱਧੜ, ਰਾਮ ਜੀ ਭੋਗਪੁਰ ਆਰ ਜੇ ਬੀਟਸ,  ਜੱਸੀ ਬੰਗਾ ,ਚਰਨਜੀਤ ਕੌਲ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਹੋਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਵੀ ਸਭਾ ਨੂੰ ਸੰਬੋਧਨ ਕੀਤਾ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ। ਸਟੇਜ ਦੀ ਸੰਚਾਲਨਾ ਬਖੂਬੀ ਅੰਦਾਜ਼ ਵਿੱਚ ਜਸਵੀਰ ਮਿੰਟੂ ਕੌਲ ਨੇ ਅਦਾ ਕੀਤੀ । ਅੰਤ ਵਿੱਚ ਪ੍ਰੋਗਰਾਮ ਪ੍ਰਬੰਧਕਾਂ ਵਲੋਂ ਆਏ ਸਾਰੇ ਹੀ ਮਹਿਮਾਨਾਂ, ਮਿਸ਼ਨਰੀ ਕਲਾਕਾਰਾਂ ਅਤੇ ਹੋਰ ਪ੍ਰਮੁੱਖ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੰਗ ਕੋਈ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੰਗ ਲੱਗਣ ਨਾਲ ਲਾਸ਼ਾਂ ਇੱਧਰ ਵੀ ਡਿੱਗਣਗੀਆਂ ਤੇ ਲਾਸ਼ਾਂ ਉੱਧਰ ਵੀ ਡਿੱਗਣਗੀਆਂ : ਲੰਬੜਦਾਰ ਰਣਜੀਤ ਰਾਣਾ
Next articleਸੁਖਰਾਜ ਨਾਰੰਗ (ਸੁਖਪ੍ਰੀਤ ਸਿੰਘ) ਦਾ ਸਿੰਗਲ ਟਰੈਕ  ‘ਬੈਡ ਜੱਟ’ ਦਾ ਪੋਸਟਰ ਇਗਲੈਂਡ ਵਿਖੇ ਰਿਲੀਜ਼