HOME ਪ੍ਰਸਿੱਧ ਗਾਇਕ ਕੰਠ ਕਲੇਰ ਨੇ ਬਾਬਾ ਸਾਹਿਬ ਦੇ ਜੀਵਨ ਇਤਿਹਾਸ ਸਬੰਧੀ ਗਾਇਆ...

ਪ੍ਰਸਿੱਧ ਗਾਇਕ ਕੰਠ ਕਲੇਰ ਨੇ ਬਾਬਾ ਸਾਹਿਬ ਦੇ ਜੀਵਨ ਇਤਿਹਾਸ ਸਬੰਧੀ ਗਾਇਆ ਟਰੈਕ ‘ਜਜ਼ਬਾ’- ਗੋਲਡੀ ਦਰਦੀ

1

ਸਰੀ/ ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ)-ਕੇ ਕੇ ਮਿਊਜ਼ਿਕ ਦੀ ਪ੍ਰੈਜੈਂਟੇਸ਼ਨ ਵਿੱਚ ‘ਜਜ਼ਬਾ’ ਟਰੈਕ ਹਾਲ ਹੀ ਵਿੱਚ ਜੋ ਡਾ. ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਿਲੀਜ਼ ਕੀਤਾ ਗਿਆ ਹੈ, ਨੂੰ ਆਪਣੀ ਸੁਰੀਲੀ ਸੁਰ ਨਾਲ ਸੁਪਰਪ੍ਰਸਿੱਧ  ਗਾਇਕ ਕੰਠ ਕਲੇਰ ਨੇ ਪੇਸ਼ ਕੀਤਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਇਸ ਟਰੈਕ ਦੇ ਗੀਤਕਾਰ ਗੋਲਡੀ ਦਰਦੀ ਨੇ ਦੱਸਿਆ ਕਿ ਇਸ ਟਰੈਕ ਨਾਲ ਭੀਮ ਕਾਰਵਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ। ਜਜ਼ਬਾ ਟਾਈਟਲ ਹੇਠ ਇਸ ਟਰੈਕ ਨੂੰ ਲਾਂਚ ਕੀਤਾ ਗਿਆ ਹੈ ਜੋ ਆਪਣੇ ਆਪ ਵਿੱਚ ਇੱਕ ਸੰਪੂਰਨ ਰਚਨਾ ਕਹੀ ਜਾ ਸਕਦੀ ਹੈ । ਗੋਲਡੀ ਦਰਦੀ ਦੀ ਦਮਦਾਰ ਕਲਮ ਨੇ ਇਸ ਟਰੈਕ ਨੂੰ ਬੇਸ਼ਕੀਮਤੀ ਲਫਜ਼ਾਂ ਵਿੱਚ ਪਰੋਇਆ ਹੈ ਅਤੇ ਇਸ ਨੂੰ ਸਾਂਝ ਸ਼ੰਮੀ ਨੇ ਕੰਪੋਜ ਕੀਤਾ ਹੈ ਅਮਰ ਦਾ ਮਿਊਜਿਕ ਮਿਰਰ ਨੇ ਇਸ ਦਾ ਸੰਗੀਤ ਤਿਆਰ ਕੀਤਾ ਹੈ ਤੇ ਮਨਦੀਪ ਰੰਧਾਵਾ ਵਲੋਂ ਇਸ ਟਰੈਕ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸਦੇ ਪ੍ਰੋਡਿਊਸਰ ਕਮਲ ਕਿਸ਼ੋਰ ਹਨ ਅਤੇ ਜੱਸੀ ਆਰਟ ਵਲੋਂ ਇਸ ਜਜ਼ਬਾ ਟਰੈਕ ਦਾ ਸ਼ਾਨਦਾਰ ਪੋਸਟਰ ਤਿਆਰ ਕੀਤਾ ਗਿਆ ਹੈ, ਜੋ ਵੱਖ-ਵੱਖ ਸੋਸ਼ਲ ਸਾਈਟਾਂ ਤੇ ਗੀਤ ਨਾਲ ਹੋਰ ਵੀ ਮਕਬੂਲੀਅਤ ਹਾਸਲ ਕਰ ਰਿਹਾ ਹੈ। ਜਿਕਰ ਯੋਗ ਹੈ ਕਿ ਕੰਠ ਕਲੇਰ ਸੰਗੀਤ ਜਗਤ ਵਿੱਚ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਮਹਿਬੂਬ ਕਲਾਕਾਰ ਹੈ। ਜਿਸ ਦੇ ਗੀਤਾਂ ਨੂੰ ਭਾਵੇਂ ਉਹ ਪੰਜਾਬੀ ਵੰਨਗੀ ਨਾਲ ਸੰਬੰਧਿਤ ਹੋਣ ਭਾਵੇਂ ਮਿਸ਼ਨ ਦੀ ਮਹਿਕ ਨਾਲ ਓਤ ਪੋਤ ਹੋਣ ਸਰੋਤੇ ਚਾਹ ਕੇ ਸੁਣਦੇ ਹਨ। ਕੰਠ ਕਲੇਰ ਦੇ ਇਸ ਗੀਤ ਜਜ਼ਬਾ ਨੂੰ ਮਿਸ਼ਨ ਪ੍ਰੇਮੀਆਂ ਵਿੱਚ ਭਰਮਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਸਦਾ ਕਹਿਣਾ ਹੈ ਕਿ ਜਜ਼ਬਾ ਟਰੈਕ ਰਾਹੀਂ ਉਸ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਮੁਬਾਰਕਾਂ ਦਿੰਦਿਆਂ ਇਕ ਸੰਦੇਸ਼ ਦਿੱਤਾ ਗਿਆ ਹੈ ਕਿ ਸਮਾਜ ਕੌਮ ਅਤੇ ਵਿਰਸੇ ਦੀ ਲਾਮਬੰਦੀ ਲਈ ਸਭ ਨੂੰ ਇੱਕਮੁੱਠ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਆਪਣੇ ਹੱਕ ਹਕੂਕਾਂ ਦੀ ਹਮੇਸ਼ਾ ਜਾਗਦੇ ਰਹਿਣਾ ਇਹ ਅਸਲ ਇਨਸਾਨੀਅਤ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਖਰਾਜ ਨਾਰੰਗ (ਸੁਖਪ੍ਰੀਤ ਸਿੰਘ) ਦਾ ਸਿੰਗਲ ਟਰੈਕ  ‘ਬੈਡ ਜੱਟ’ ਦਾ ਪੋਸਟਰ ਇਗਲੈਂਡ ਵਿਖੇ ਰਿਲੀਜ਼  
Next articleਆਦਿਵਾਸੀ ਇਲਾਕਿਆਂ ’ਚ ਹਕੂਮਤੀ ਜਬਰ ਵਿਰੁੱਧ ਸੰਗਰੂਰ ਵਿਖੇ ਸੂਬਾਈ ਕਨਵੈਨਸ਼ਨ ਅਤੇ ਮੁਜ਼ਾਹਰਾ 22 ਮਈ ਨੂੰ