HOME ਸੁਖਦੇਵ ਸਿੰਘ ਸਮਸ਼ਪੁਰ ਨਮਿੱਤ ਪਾਠ ਦਾ ਭੋਗ ਕੱਲ ਐਤਵਾਰ ਨੂੰ

ਸੁਖਦੇਵ ਸਿੰਘ ਸਮਸ਼ਪੁਰ ਨਮਿੱਤ ਪਾਠ ਦਾ ਭੋਗ ਕੱਲ ਐਤਵਾਰ ਨੂੰ

ਸੁਖਦੇਵ ਸਿੰਘ ਸਮਸ਼ਪੁਰ
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ  :-  ਗੁਰੂ ਰਵਿਦਾਸ ਜੀ ਦੇ ਅਨਿਨ ਸੇਵਕ, ਆਲ ਇੰਡੀਆ ਆਦਿ ਧਰਮ ਮਿਸ਼ਨ ਕਾਂਸ਼ੀ ਬਨਾਰਸ ਨਾਲ ਤੇ ਕੁਟੀਆ ਸਾਹਿਬ ਖੁਰਾਲਗੜ੍ਹ ਨਾਲ ਜੁੜ ਕੇ ਸੇਵਾਵਾਂ ਨਿਭਾਉਣ ਵਾਲੇ ਸੁਖਦੇਵ ਸਿੰਘ ਸਮਸ਼ਪੁਰੀ (ਸਮਰਾਲਾ) ਜੋਂ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨਾਂ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਸ੍ਰੀ ਰਵਿਦਾਸ ਜੀ ਪਿੰਡ ਸਮਸ਼ਪੁਰ ਵਿੱਚ ਐਤਵਾਰ 13 ਜੁਲਾਈ ਨੂੰ ਪਾਇਆ ਜਾ ਰਿਹਾ ਹੈ। ਸੁਖਦੇਵ ਸਿੰਘ ਸਮਸ਼ਪੁਰੀ ਦੇ ਤੁਰ ਜਾਣ ਤੇ ਅਨੇਕਾਂ ਧਾਰਮਿਕ ਰਾਜਨੀਤਿਕ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਕੁਟੀਆ ਸਾਹਿਬ ਖੁਰਾਲਗੜ੍ਹ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਖੁਰਾਲਗੜ੍ਹ ਵਾਲਿਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਹ ਸੰਗਤਾਂ ਸਮੇਤ ਭੋਗ ਉੱਤੇ ਵੀ ਪਹੁੰਚ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleDEPRESSION THE PASSAGE OF DEATH !!
Next articleSAMAJ WEEKLY = 12/07/2025