ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ):– ਪਿੰਡ ਰੁੜਕਾ ਕਲਾਂ ਵਿਖੇ ਬਲਾਕ ਰੁੜਕਾ ਕਲਾਂ ਦੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗੱਠਜੋੜ ਦੀ ਉਮੀਦਵਾਰ ਸ਼੍ਰੀਮਤੀ ਵੀਨਾ ਕੁਮਰੀ ਨੇ 9 ਵੋਟਾਂ ਹਾਸਲ ਕਰਕੇ ਚੋਣ ਜਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਪ੍ਰਿਸੀ. ਪ੍ਰੇਮ ਕੁਮਾਰ ਨੇ ਦੱਸਿਆ ਕਿ ਬਲਾਕ ਰੁੜਕਾ ਕਲਾਂ ਵਿਖੇ ਕੁੱਲ 15 ਬਲਾਕ ਸੰਮਤੀ ਮੈਂਬਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਸੰਮਤੀ ਚੇਅਰਪਰਸਨ ਦੀ ਉਮੀਦਵਾਰ ਸ਼੍ਰੀਮਤੀ ਵੀਨਾ ਕੁਮਰੀ ਨੂੰ 9 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਗਈ, ਵਿਰੋਧ ਧਿਰ ਦੀ ਉਮੀਦਵਾਰ ਸ਼੍ਰੀਮਤੀ ਸੁਨੀਤਾ ਰਾਣੀ ਨੂੰ 7 ਵੋਟਾਂ ਪਾਈਆਂ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੇ ਚੇਅਰਪਰਸਨ ਤੇ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਮਾਇਤ ਵਾਲੀ ਵਾਇਸ ਚੇਅਰਪਰਸਨ ਦੀ ਉਮੀਦਵਾਰ ਵਿਰੋਧੀ ਧਿਰ ਦੀ ਸ਼੍ਰੀਮਤੀ ਜਸਪਾਲ ਕੌਰ ਨੂੰ 9 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਰਿੰਕੀ ਰਾਣੀ ਨੂੰ 7 ਵੋਟਾਂ ਪਾਈਆਂ। ਇਥੇ ਦੱਸਣਯੋਗ ਹੈ ਕਿ ਵਿਰੋਧੀ ਧਿਰ ਦੀ ਉਮੀਦਵਾਰ ਸ਼੍ਰੀਮਤੀ ਸੁਨੀਤਾ ਰਾਣੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਜੋਨ ਢੰਡਾ ਤੋਂ ਬਲਾਕ ਸੰਮਤੀ ਦੀ ਚੋਣ ਜਿੱਤੀ ਸੀ ਪਰ ਚੇਅਰਪਰਸਨ ਦੀ ਕੁਰਸੀ ਦੇ ਲਾਲਚ ਵਿੱਚ ਆ ਕੇ ਅਕਾਲੀ ਦਲ ਸ਼ਾਮਿਲ ਹੋ ਕੇ ਚੇਅਰਪਰਸਨ ਦੀ ਚੋਣ ਲੜੀ ਸੀ ਪਰ 2 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਚੋਣ ਪ੍ਰਕਿਰਿਆ ’ਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਗੜਬੜੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਦੌਰਾਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਧਰ ਦੂਜੇ ਪਾਸੇ ਕਾਂਗਰਸ ਦੇ ਐੱਮ ਐੱਲ ਏ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਬੈਲਟ ਪੇਪਰ ਨਾਲ ਅੰਦਰ ਵੋਟਿੰਗ ਕੀਤੀ ਗਈ, ਜਿਸ ਵਿੱਚ ਸ਼੍ਰੀਮਤੀ ਵੀਨਾ ਕੁਮਰੀ ਨੂੰ 9 ਵੋਟਾਂ ਪਾਈਆਂ ਹਨ, ਜਦਕਿ ਸ਼੍ਰੀਮਤੀ ਰਿੰਕੀ ਰਾਣੀ ਜੋ ਕਿ ਵਾਇਸ ਚੇਅਰਮੈਨ ਦੀ ਉਮੀਦਵਾਰ ਨੂੰ 7 ਵੋਟਾਂ ਪਾਈਆਂ ਹਨ, ਸ਼੍ਰੀਮਤੀ ਜਸਪਾਲ ਕੌਰ ਨੂੰ 9 ਵੋਟਾਂ ਪਾਈਆਂ ਜਦੋਂ ਚੇਅਰਪਰਸਨ ਚੁਣੀ ਗਈ। ਉਨ੍ਹਾਂ ਅੱਗੇ ਕਿਹਾ ਕਿ ਅੰਦਰ ਦੋ ਵਾਰ ਗਿਣਤੀ ਕੀਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਡੀ ਐੱਮ ਫਿਲੌਰ ਕਮ ਰਿਟਰਨਿੰਗ ਅਫ਼ਸਰ ਦੀਪਕ ਭਾਟੀਆ ਨੇ ਦੱਸਿਆ ਕਿ ਰੁੜਕਾ ਕਲਾਂ ਦੀ ਬਲਾਕ ਸੰਮਤੀ ਦੀ ਚੋਣ ਵਿੱਚ ਕੁੱਲ 15 ਮੈਂਬਰ ਅਤੇ ਵਿਧਾਇਕ ਸਮੇਤ 16 ਵੋਟਾਂ ਨੇ ਆਪਣੇ ਵੋਟ ਦਾ ਇਸਤੇਮਾਲ ਕਰਦੇ ਹੋਏ ਵੀਨਾ ਕੁਮਰੀ ਨੂੰ 9 ਵੋਟਾਂ ਪਾਕੇ ਚੇਅਰਪਰਸਨ ਬਣਾਇਆ, ਜਦਕਿ ਜਸਪਾਲ ਕੌਰ ਨੂੰ ਵਾਇਸ ਚੇਅਰਪਰਸਨ 9 ਵੋਟਾਂ ਪਾਕੇ ਬਣਾਇਆ, ਸ਼੍ਰੀਮਤੀ ਸੁਨੀਤਾ ਰਾਣੀ ਜੋ ਚੇਅਰਪਰਸਨ ਦੀ ਉਮੀਦਵਾਰ ਸਨ ਉਸ ਨੂੰ 7 ਵੋਟਾਂ ਪਾਈਆਂ ਹਨ ਅੰਦਰ ਵੋਟਿੰਗ ਦੌਰਾਨ ਕੋਈ ਧੱਕੇਸ਼ਾਹੀ ਨਹੀਂ ਹੋਈ ਦੋ ਵਾਰ ਵੋਟਾਂ ਦੀ ਗਿਣਤੀ ਕੀਤੀ ਗਈ, ਜਿਸ ਦੀ ਮੌਕੇ ਤੇ ਵਿਡੀਓਗ੍ਰਾਫੀ ਕੀਤੀ ਗਈ ਹੈ। ਇਸ ਮੌਕੇ ਹਲਕਾ ਇੰਚਾਰਜ ਪ੍ਰਿਸੀ ਪ੍ਰੇਮ ਕੁਮਾਰ ਨੇ ਸ਼੍ਰੀਮਤੀ ਵੀਨਾ ਕੁਮਰੀ ਦੀ ਜਿੱਤ ਹਾਸਲ ਕਰਨ ਲਈ ਮੁਬਾਰਕਬਾਦ ਦਿੱਤੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਅਤੇ ਸਪੋਟਰਾ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਲਕਾ ਇੰਚਾਰਜ ਪ੍ਰਿਸੀ ਪ੍ਰੇਮ ਕੁਮਾਰ, ਐਮ. ਐੱਲ. ਏ. ਵਿਕਰਮਜੀਤ ਸਿੰਘ ਚੌਧਰੀ, ਸ਼੍ਰੀਮਤੀ ਵੀਨਾ ਕੁਮਰੀ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਰਿੰਕੀ ਰਾਣੀ, ਮਾ. ਸੋਢੀ ਰਾਮ, ਅਮਨਦੀਪ ਕੌਰ, ਜਸਪਾਲ ਮਹਿੰਮੀ, ਵਿਰਕ ਸਰਪੰਚ ਲਾਡੀ ਬਸਰਾ ਤੋਂ ਇਲਾਵਾ ਸਪੋਰਟਜ਼ ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



