ਅਕਾਲੀ ਦਲ ਦੀ ਟਿਕਟ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੂੰ ਦੇਣ ਦਾ ਸੁਖਬੀਰ ਬਾਦਲ ਨੇ ਦਿੱਤਾ ਭਰੋਸਾ

ਹਲਕਾ ਸੁਲਤਾਨਪੁਰ ਲੋਧੀ ਦੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਮਿਲ ਕੇ ਕੀਤੀ ਮੰਗ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਹਲਕਾ ਸੁਲਤਾਨਪੁਰ ਲੋਧੀ ਦੇ ਇਲਾਕਾ ਵਾਸੀਆਂ ਅਤੇ ਸ਼ਹਿਰ ਦੇ ਮੋਹਤਵਾਰ ਲੋਕਾਂ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਮੰਗ ਕੀਤੀ ਕਿ ਸੁਲਤਾਨਪੁਰ ਲੋਧੀ ਦੇ ਸਾਰੇ ਹੀ ਉਮੀਦਵਾਰਾਂ ਵਿੱਚੋ ਸਮਰੱਥ ਉਮੀਦਵਾਰ ਡੋਗਰਾਵਾਲ ਹੈ ਅਤੇ ਸੁਲਤਾਨਪੁਰ ਲੋਧੀ ਦੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇ ਕੇ ਅਤੇ ਜਿੱਤ ਹਾਸਲ ਕਰ ਕੇ ਪਾਰਟੀ ਦੀ ਝੋਲੀ ਵਿਚ ਪਾਵੇਗੀ। ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਕਪੂਰਥਲਾ ਤੋਂ ਤਿੰਨ ਵਾਰ ਐਸ ਜੀ ਪੀ ਸੀ ਚੋਣਾਂ ਜਿੱਤ ਹਾਸਿਲ ਕੀਤੀ ਹੈ ਅਤੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਕੰਬੋਜ ਬਰਾਦਰੀ ਨਾਲ ਸੰਬੰਧਿਤ ਹਨ। ਸੁਲਤਾਨਪੁਰ ਲੋਧੀ ਹਲਕਾ ਕੰਬੋਜ ਭਾਈਚਾਰੇ ਦੀ 40% ਤੋਂ ਵੱਧ ਵੋਟ ਹੈ । ਜਿਸ ਕਾਰਣ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੂੰ ਭਾਰੀ ਬਹੁਮਤ ਮਿਲ ਸਕਦਾ ਹੈ। ਇਸ ਮੌਕੇ ਤੇ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਨੇ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਦੀ ਟਿਕਟ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੂੰ ਦਿਤੀ ਜਾਵੇ ।

ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੂੰ ਸੁਲਤਾਨਪੁਰ ਲੋਧੀ ਤੋਂ ਟਿਕਟ ਦੇਣ ਦਾ ਭਰੋਸਾ ਦਿਤਾ ਅਤੇ ਇਸ ਮੌਕੇ ਤੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੇ ਸੁਲਤਾਨਪੁਰ ਲੋਧੀ ਦੀ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿਚ ਪਾਉਣ ਦਾ ਭਰੋਸਾ ਵੀ ਦਿਤਾ ਇਸ ਮੌਕੇ ਤੇ ਦਿਨੇਸ਼ ਕੁਮਾਰ ਧੀਰ ਸਾਬਕਾ ਪ੍ਰਧਾਨ ਨਗਰ ਕੋਂਸਲ, ਨਰੇਸ਼ ਕੁਮਾਰ ਨੀਟੂ,ਪ੍ਰੇਮ ਭਗਤ, ਰਾਕੇਸ਼ ਪੂਰੀ, ਸੰਜੇ ਕੁਮਾਰ, ਜਥੇਦਾਰ ਗੁਰਦਿਆਲ ਸਿੰਘ, ਸੁਖਦੇਵ ਸਿੰਘ ਕਾਦੂ ਪੁਰ, ਬਲਵੀਰ ਸਿੰਘ ਸੈਦ ਪੁਰ, ਜਸਕਰਨਬੀਰ ਸਿੰਘ ਗੋਲਡੀ, ਜਸਬੀਰ ਸਿੰਘ ਸਾਬਕਾ ਸਰਪੰਚ ਦਬੁਲੀਆਂ, ਜਗਮੀਤ ਸਿੰਘ ਦੁਰਗਾ ਪੁਰ, ਗੁਰਚਰਨ ਸਿੰਘ ਕੋਲੀਅਵਾਲ ਮੈਂਬਰ ਪੰਚਾਇਤ, ਸਵਰਨ ਸਿੰਘ ਪੁਰਾਣਾ ਕੋਲੀਆ ਵਾਲ ਮੈਂਬਰ ਪੰਚਾਇਤ, ਗੁਰਮੀਤ ਸਿੰਘ ਪੁਰਾਣਾ ਕੋਲੀਆ ਵਾਲ, ਜਸਬੀਰ ਸਿੰਘ ਸੁਜੋ ਕਾਲੀਆਂ ਸੁਲਤਾਨਪੁਰ ਲੋਧੀ ਤੋਂ ਬਹੁ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਲਾਕੀਆਂ
Next articleਸਕੂਲ ਬੱਸ ਰਜਬਾਹੇ ’ਚ ਡਿੱਗੀ, ਸਾਰੇ ਬੱਚੇ ਸਹੀ-ਸਲਾਮਤ