ਕਨੇਡਾ /ਵੈਨਕੂਵਰ –(ਸਮਾਜ ਵੀਕਲੀ) ਦੁਆਬੇ ਦੇ ਪ੍ਰਸਿੱਧ ਕਲਾਕਾਰ ਸੁੱਖ ਨੰਦਾਚੌਰੀਆ ਆਏ ਦਿਨ ਕਿਸੇ ਨਾ ਕਿਸੇ ਧਾਰਮਿਕ, ਸਭਿਆਚਾਰਕ, ਸੂਫ਼ੀ, ਸਮਾਜਿਕ ਜਾਂ ਹੋਰ ਵੰਨਗੀਆਂ ਨਾਲ ਸਬੰਧਿਤ ਗੀਤਾਂ ਦੇ ਟ੍ਰੈਕ ਪੇਸ਼ ਕਰਦਾ ਆ ਰਿਹਾ। ਜਿਸ ਕੜੀ ਅਧੀਨ ਉਸਨੇ ਹਾਲ ਹੀ ਵਿੱਚ ਇੱਕ ਟ੍ਰੈਕ “ਮੇਰੇ ਮਾਲਕਾ” ਟਾਈਟਲ ਹੇਠ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਰਿਲੀਜ਼ ਕੀਤਾ ਹੈ । ਜਿਸ ਦਾ ਪੋਸਟਰ ਸੋਸ਼ਲ ਮੀਡੀਆ ਤੇ ਸੁੱਖ ਨੰਦਾਚੌਰੀਆ ਪ੍ਰੋਡਕਸ਼ਨ ਵਲੋਂ ਲਾਂਚ ਕਰ ਦਿੱਤਾ ਗਿਆ ਹੈ । ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਇਸ ਗੀਤ ਦੇ ਗਾਇਕ ਸੁੱਖ ਨੰਦਾਚੌਰੀਆ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਵਿਸ਼ਵ ਭਰ ਵਿੱਚ ਵੱਖ-ਵੱਖ ਸਹਿਯੋਗੀ ਸੰਸਥਾਵਾਂ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਟ੍ਰੈਕ ਨੂੰ ਕੁਲਦੀਪ ਚੁੰਬਰ ਕਨੇਡਾ ਨੇ ਕਲਮਬੱਧ ਕੀਤਾ ਹੈ , ਜਦਕਿ ਇਸ ਦਾ ਸੰਗੀਤ ਸੁਨੀਲ ਬਾਵਾ ਨੇ ਤਿਆਰ ਕੀਤਾ ਹੈ । ਇਸ ਟ੍ਰੈਕ ਵਿੱਚ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ, ਉੱਥੇ ਸਰਬ ਸੁੱਖਾਂ ਦੇ ਦਾਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਸਭਨਾਂ ਲਈ ਸੁੱਖ ਮੰਗੀ ਗਈ ਹੈ । ਸੁੱਖ ਨੰਦਾਚੌਰੀਆ ਨੇ ਦੱਸਿਆ ਕਿ ਇਸ ਟ੍ਰੈਕ ਦੇ ਨੂੰ ਜਲਦ ਹੀ ਯੂ ਟਿਊਬ ਚੈਨਲ ਰਾਹੀਂ ਸਭ ਦੇ ਰੂਬਰੂ ਕਰ ਦਿੱਤਾ ਜਾਵੇਗਾ , ਜਿਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly