ਖ਼ੁਦਕੁਸ਼ੀਆਂ ਜਾਂ ਜ਼ਿੰਦਗੀ

(ਸਮਾਜ ਵੀਕਲੀ)

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਵਿਚਾਰੋ !
ਕੋਈ ਆਖਰ ਨਹੀਂ ਆਉਣ ਲੱਗੀ।
ਦਾਤਾ ਹੈ ਸਭ ਦਾ ਪਾਲਣਹਾਰਾ,
ਤੈਨੂੰ ਜਿੰਦਗੀ ਕਿਉਂ ਹੈ ਸਤਾਉਣ ਲੱਗੀ?

ਜਦ ਤੁਸੀਂ ਕੁੱਝ ਗ਼ਲਤ ਹੀ ਨੀਂ ਕੀਤਾ,
ਰੱਬ ਤੁਹਾਡਾ ਇਮਤਿਹਾਨ ਹੈ ਲੈਂਦਾ।
ਮੁਸ਼ਕਲਾਂ ਦਾ ਹੱਲ ਲੱਭਣ ਲਈ ਤੁਹਾਨੂੰ,
ਅੜਾਉਣੀਆਂ ਪਾ ਕੇ ਵਾਚਦਾ ਰਹਿੰਦਾ।

ਕਈ ਮੌਕੇ ਜ਼ਿੰਦਗੀ ਚ ਐਸੇ ਆਏ,
ਖ਼ੁਦ ਮੇਰੇ ਨਾਲ ਵੀ ਹਾਲ ਪਾਹਰਿਆ ਬੀਤੀ।
ਅਜਿਹੇ ਰੁਝੇਵਿਆਂ ਚ ਉਲਝਦਾ ਰਿਹਾ,
ਭੁਲ ਗਿਆ ਖੁਦਕੁਸ਼ੀ ਕਰਨਾ, ਕਦੇ ਨਾ ਕੀਤੀ।

ਉਸ ਵਾਹਿਗੁਰੂ ਨੇ ਜਨਮ ਦਿਤਾ ਹੈ,
ਉਸ ਦੇ ਹੱਥ ਵਿੱਚ ਹੀ ਹੈ ਸਾਡਾ ਮਰਨਾ।
ਆਪ ਹੀ ਗੱਲ ‘ਚ ਰੱਸੇ ਨਾਲ,ਲਟਕ ਪੱਖੇ ਤੇ,
ਉਸ ਦੇ ਕੰਮ ਚ ਵਿਘਨ ਪਾਵੇਂ, ਕਦੀਂ ਮਾਫ ਨੀਂ ਕਰਨਾ।

ਨਾਜ਼ੀ ਜਰਮਨੀ ਚ ਖੁਫੀਆ ਪੁਲਿਸ ਦੇ ਮੁਖੀ ਨੇ,
ਫਾਂਸੀ ਤੋਂ ਇਕ ਦਿਨ ਪਹਿਲਾਂ ਹੀ ਜ਼ਹਿਰ ਖਾਧੀ।
ਕੀ ਪਤਾ ਅਗਲੇ ਦਿਨ ਕੀ ਹੋਣਾ ਸੀ?
ਮੂਰਖਤਾਈ ਜਾਂ ਹੰਕਾਰ ਚ ਅਪਣੀ ਜਾਨ ਗੰਵਾਤੀ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਪੁਲੀਸ, ਪੁਸਤਕਾਂ ਤੇ ਪਬਲਿਕ ਦਾ ਸੰਗਮ” -ਚਾਰ ਰੋਜ਼ਾ ਪੁਲੀਸ ਪੁਸਤਕ ਮੇਲਾ ਜਗਰਾਉਂ
Next articleਨਹਿਰੂ ਯੁਵਾ ਕੇਂਦਰ ਵੱਲੋਂ IVEP ਪ੍ਰੋਗਰਾਮ ਬਲਾਕ ਧੂਰੀ ਵਿਖੇ ਕਰਵਾਇਆ ਗਿਆ