ਹਜ਼ਰਤ ਦਾਤਾ ਸ਼ਾਹ ਕਮਾਲ ਹਰੀਪੁਰ ਮੇਲੇ ਵਿੱਚ ਪਹਿਲੇ ਦਿਨ ਕੱਵਾਲਾਂ ਪੇਸ਼ ਕੀਤੇ ਸੂਫੀਆਨਾ ਕਲਾਮ

ਗੱਦੀ ਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਅਗਵਾਈ ਵਿਚ ਕੀਤੀ ਗਈ ਚਿਰਾਗਾਂ ਦੀ ਰਸਮ

ਆਦਮਪੁਰ/ ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਹਜ਼ਰਤ ਪੀਰ ਬਾਬਾ ਸ਼ਾਹ ਕਮਾਲ ਜੀ ਦੇ ਦਰਬਾਰ ਤੇ ਪਿੰਡ ਹਰੀਪੁਰ ਵਿਖੇ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਇਆ ਜਾਣ ਵਾਲਾ ਦੋ ਦਿਨਾ ਸਾਲਾਨਾ ਜੋੜ ਮੇਲਾ ਅੱਜ ਪਹਿਲੇ ਦਿਨ ਵੱਖ ਵੱਖ ਸੂਫੀ ਕੱਵਾਲਾਂ ਨੇ ਆਪਣੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਹਾਜ਼ਰੀਨ ਸੰਗਤਾਂ ਨੂੰ ਸਰਸ਼ਾਰ ਕੀਤਾ । ਸ਼ਾਮ ਵੇਲੇ ਸੰਗਤਾਂ ਵੱਲੋਂ ਦਰਬਾਰ ਤੇ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਦੀ ਸਰਪ੍ਰਸਤੀ ਹੇਠ ਦਾਤਾ ਹਜ਼ਰਤ ਸ਼ਾਹ ਕਮਾਲ ਜੀ ਦੇ ਦਰਬਾਰ ਤੇ ਚਿਰਾਗਾਂ ਦੀ ਰਸਮ ਨੂੰ ਸ਼ਰਧਾ ਭਾਵਨਾ ਸਹਿਤ ਅਦਾ ਕੀਤਾ ਗਿਆ ।

ਦਿਨ ਵੇਲੇ ਵੱਖ ਵੱਖ ਗਾਇਕ ਕਲਾਕਾਰਾਂ ਜਿਨ੍ਹਾਂ ਵਿਚ ਬੂਟਾ ਮੁਹੰਮਦ, ਸੋਢੀ ਸਾਗਰ, ਪ੍ਰੀਤ ਹੰਸ ਲਾਲੀ ,ਜਸਵੰਤ ਨਸਰਾਲਾ , ਪੀ ਐਸ ਬਿੱਲਾ ,ਦਿਨੇਸ਼ ਐਂਕਰ, ਸੁੱਖਾ ਹਰੀਪੁਰ ,ਕੇ ਐਸ ਸੰਧੂ ,ਧਰਮਪਾਲ ਬੰਗਾ ਸਮੇਤ ਕਈ ਹੋਰ ਗਾਇਕਾਂ ਨੇ ਦਿਨ ਵੇਲੇ ਮੇਲੇ ਵਿੱਚ ਆਪਣੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਭਰੀ । ਸਟੇਜ ਦਾ ਸੰਚਾਲਨ ਪੀ ਐਸ ਬਿੱਲਾ ਨੇ ਕੀਤਾ । ਰਾਤ ਦੀ ਮਹਿਫ਼ਲ ਵਿੱਚ ਦਰਬਾਰ ਦੇ ਪਗੜੀ ਪੋਸ਼ ਕੱਵਾਲ ਕਰਾਮਤ ਫ਼ਕੀਰ ਕੱਵਾਲ ਮਲੇਰਕੋਟਲਾ, ਮੁਹੰਮਦ ਸਲੀਮ ਕੱਵਾਲ ਮਲੇਰਕੋਟਲਾ, ਅਨੀਸ ਮੁਹੰਮਦ ਨਜ਼ੀਰ ਕੱਵਾਲ ਮਲੇਰਕੋਟਲਾ , ਸ਼ੌਕਤ ਅਲੀ ਦੀਵਾਨਾ ਕੱਵਾਲ ਪਟਿਆਲਾ ਨੇ ਆਪਣੇ ਆਪਣੇ ਸੂਫ਼ੀਆਨਾ ਕਲਾਮਾਂ ਨਾਲ ਦਰਬਾਰ ਤੇ ਸਿਜਦਾ ਕੀਤਾ। ਇਸ ਮੌਕੇ ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ ਅਤੇ ਦਿਨੇਸ਼ ਸ਼ਾਮਚੁਰਾਸੀ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ ।

ਇਸ ਪਹਿਲੇ ਦਿਨ ਦੀ ਮਹਿਫਲ ਵਿਚ ਸੰਤ ਅਮਰੀਕ ਦਾਸ ਨਰੂੜ , ਸੰਤ ਹਰਕ੍ਰਿਸ਼ਨ ਸਿੰਘ ਸੋਢੀ , ਸੰਤ ਸੁਰਿੰਦਰ ਸਿੰਘ ਸੋਢੀ ਕੰਦੋਲਾ , ਸੰਤ ਮੱਖਣ ਸਿੰਘ ਜਗਤਪੁਰ , ਬੀਬੀ ਕਿਰਨਾਂ ਮਾਈ ਰਾਮਾ ਮੰਡੀ, ਸੋਨੀਆ ਮਹੰਤ ਰਾਮਾ ਮੰਡੀ, ਸੋਨੀਆ ਮਹੰਤ ਜੰਡੂ ਸਿੰਘਾ , ਰਜਨੀ ਮਹੰਤ ਭੁਲੱਥ , ਧਰਮਵੀਰ ਕਾਲੀਆ, ਡਾ ਜਗਦੀਸ਼ ਚੰਦਰ , ਡਾ ਮਿਨਾਕਸ਼ੀ ਕਠਾਰ , ਨੀਰੂ ਭਾਟੀਆ ਆਦਮਪੁਰ , ਡਾ ਨਰਿੰਦਰ ਨੰਦਾ ਸ਼ਾਮ ਚੁਰਾਸੀ, ਸ੍ਰੀ ਸਤਪਾਲ ਬਜਾਜ ਸਮਾਜ ਸੇਵੀ , ਸ. ਬਲਜੀਤ ਸਿੰਘ , ਭੁਪਿੰਦਰ ਸਿੰਘ ਗੜ੍ਹੀ ਆਦੋ, ਗੁਰਨਾਮ ਸਿੰਘ ਗਾਜੀਪੁਰ, ਬੀਬੀ ਅਮਰਜੀਤ ਕੌਰ , ਸ੍ਰੀ ਜਸਬੀਰ ਸਿੰਘ , ਸੁਰਿੰਦਰ ਘੁੰਮਣ, ਬਿੱਕਰ ਲੇਸੜੀਵਾਲ, ਕੁਲਦੀਪ ਹਰਮੋਏ ,ਸੋਨੂੰ ਮਹੰਤ , ਪੈਰਵਾਈ ਅਫਸਰ ਗੁਰਦੀਪ ਸਿੰਘ ਨਾਰੰਗਪੁਰ, ਇੰਟਰਨੈਸ਼ਨਲ ਸਟਾਰ ਗਾਇਕ ਜਨਾਬ ਬੂਟਾ ਮੁਹੰਮਦ , ਮਨੂ ਬਾਬਾ , ਸ. ਅਵਤਾਰ ਸਿੰਘ , ਜਗਜੀਤ ਜੱਗੀ ਯੋਗਰਾਜ ਦਿਓਲ , ਭੁਪਿੰਦਰ ਸਿੰਘ ਅਣਖੀ ਸਮੇਤ ਕਈ ਹੋਰ ਦਰਬਾਰ ਦੇ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਹੋਈਆਂ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਲੋਕ ਗਾਇਕੀ ਦਾ ਚਾਨਣ ਸੁਰਿੰਦਰ ਕੌਰ
Next articleਮਨੁੱਖੀ ਕਦਰਾਂ ਕੀਮਤਾਂ ਤੋਂ ਡਿੱਗ ਚੁੱਕੇ ਲਾਲਚੀ ਬੰਦੇ ਨੂੰ ਫਿਟਕਾਰ