ਧਾਰਮਿਕ ਸਥਾਨਾਂ ਦੇ ਨੁਮਾਇੰਦਿਆਂ, ਸਮਾਜ ਸੇਵੀ,ਸਿਆਸੀ ਲੀਡਰਾਂ ਅਤੇ ਗਾਇਕਾਂ,ਗੀਤਕਾਰਾਂ,ਸੰਗੀਤਕ ਹਸਤੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾਂ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਪੱਤਰਕਾਰ ਸੰਗੀਤ ਇੰਡਸਟਰੀ ਵਿਚ ਸਥਾਪਤ ਸੂਫੀ ਗਾਇਕ ਸਰਦਾਰ ਅਲੀ ਨੂੰ ਉਸ ਸਮੇਂ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ ਧਰਮ ਪਤਨੀ ਸਰਪੰਚ ਪਰਵੀਨ ਖਾਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਗਾਇਕ ਲਾਭ ਹੀਰਾ, ਫਿਰੋਜ ਖਾਨ, ਮਾਸਟਰ ਸਲੀਮ, ਦੁਰਗਾ ਰੰਗੀਲਾ, ਕਲੇਰ ਕੰਠ, ਗੁਰਬਖਸ਼ ਸ਼ੋਕੀ, ਲਵਲੀ ਨਿਰਮਾਣ ਧੂਰੀ, ਰਣਜੀਤ ਮਣੀ,ਹਾਕਮ ਬੱਖਤੜੀਵਾਲਾ ਕੌਮੀ ਪ੍ਰਧਾਨ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ, ਬੂਟਾ ਮੁਹੰਮਦ, ਫਿਲਮੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ, ਸ਼ਿੰਗਾਰਾ ਚਹਿਲ, ਦਵਿੰਦਰ ਕੋਹਿਨੂਰ, ਫਿਲਮੀ ਅਦਾਕਾਰ ਅਤੇ ਗਾਇਕ ਜੱਸੀ ਲੋਂਗੋਵਾਲ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਮਨਜੀਤ ਸ਼ਰਮਾ ਜੇਈ ਸਾਹਿਬ, ਸਿੱਧੂ ਹਸਨਪੁਰੀ ਸੰਗਰੂਰ, ਜਸ ਡਸਕਾ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ, ਫਿਲਮੀ, ਅਦਾਕਾਰ ਜਗਦਰਸਨ ਸਮਰਾ, ਗਾਇਕ ਰੂਪ ਲਾਲ ਧੀਰ, ਗਾਇਕ ਰਮੇਸ਼ ਚੌਹਾਨ, ਲੇਖਕ ਸੁਰਿੰਦਰ ਸੇਠੀ, ਗੀਤਕਾਰ ਸੇਵਾ ਸਿੰਘ ਨੌਰਥ, ਰਾਣਾ ਵੇਂਡਲ ਵਾਲਾ, ਗੀਤਕਾਰ ਮੱਖਣ ਲੁਹਾਰ, ਪੱਤਰਕਾਰ ਅਤੇ ਗੀਤਕਾਰ ਗੋਰਾ ਢੇਸੀ,ਗੀਤਕਾਰ ਪ੍ਮੋਟਰ ਮਨਮੋਹਣ ਜੱਖੂ (ਜੱਖੂ ਜਰਮਨ) ਗੀਤਕਾਰ ਗਾਇਕ ਨੇਕਾ ਮੱਲ੍ਹਾਂ ਬੇਦੀਆ, ਗੀਤਕਾਰ ਸੁਰਜੀਤ ਮਹਿਰਮਪੁਰੀ, ਗਾਇਕਾ ਪਰਮਜੀਤ ਧੰਜਲ, ਅਦਾਕਾਰਾ, ਗੀਤਕਾਰ, ਗਾਇਕ ਮਨੋਹਰ ਧਾਲੀਵਾਲ, ਗਾਇਕਾ ਰਿਹਾਨਾ ਭੱਟੀ, ਗਾਇਕਾ ਰਾਣੀ ਅਰਮਾਨ, ਗੀਤਕਾਰ ਮਲਕੀਤ ਜੰਡੀ, ਸੰਗੀਤਕਾਰ ਸਾਬੀ ਮੁਕੰਦਪੁਰੀ, ਗਾਇਕ ਗੁਰਬਿੰਦਰ ਬੱਲੋਵਾਲ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਅਤੇ ਵੱਖ ਵੱਖ ਧਾਰਮਿਕ ਸਥਾਨਾਂ ਦੇ ਨੁਮਾਇੰਦਿਆਂ ਨੇ ਸੂਫੀ ਗਾਇਕ ਸਰਦਾਰ ਅਲੀ ਦੀ ਪਤਨੀ ਪਰਵੀਨ ਖਾਨ ਦੇ ਦੇਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਸੂਫੀ ਗਾਇਕ ਸਰਦਾਰ ਅਲੀ ਨਾਲ ਹਮਦਰਦੀ ਪ੍ਰਗਟ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly