ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਵੱਲੋਂ ਦੋ ਜਰੂਰਤਮੰਦ ਵਿਦਿਆਰਥੀਆਂ ਨੂੰ ਸਾਈਕਲ ਭੇਂਟ 

ਪ੍ਰਿੰਸੀਪਲ ਮਨਜੀਤ ਸਿੰਘ ਨੇ ਲੋੜਵੰਦ ਬੱਚਿਆਂ ਦੀ ਮੱਦਦ ਕਰ ਕੇ ਪੁੰਨ ਦਾ ਕੰਮ ਕੀਤਾ ਹੈ – ਸੁਖਦਿਆਲ ਸਿੰਘ ਝੰਡ

ਕਪੂਰਥਲਾ ,(ਕੌੜਾ)- ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ  ਜਿੱਥੇ ਇੱਕ ਮਿਹਨਤੀ ਅਤੇ ਕਾਰਜਸ਼ੀਲ ਅਧਿਆਪਕ ਵਜੋਂ ਜਾਣੇ ਜਾਂਦੇ ਹਨ । ਉਥੇ ਹੀ ਉਹ ਪ੍ਰਿੰਸੀਪਲ ਬਣਨ ਤੇ ਇੱਕ ਵਧੀਆ ਪ੍ਰਬੰਧਕ  ਦੇ ਨਾਲ ਨਾਲ ਦਾਨੀ ਵੀ  ਹਨ I ਉਹਨਾਂ ਨੇ ਜਿਥੇ ਆਪਣੀ ਸੰਸਥਾ ਦੀ ਬਿਹਤਰੀ ਲਈ ਬਹੁਤ ਕੰਮ ਕੀਤੇ ਹਨ l ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਮੁਖੀ ਸੁਖਦਿਆਲ ਸਿੰਘ ਝੰਡ ਵੱਲੋਂ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਦੁਆਰਾ ਆਪਣੇ ਲੋਕ ਭਲਾਈ ਕੰਮਾਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਉਨ੍ਹਾਂ  ਵੱਲੋਂ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਦੇ ਲੋੜਵੰਦ ਬੱਚਿਆਂ ਨੂੰ 2 ਸਾਈਕਲ ਦਾਨ ਕਰਨ ਮੌਕੇ ਧੰਨਵਾਦ ਕਰਨ ਤੋਂ ਪਹਿਲਾਂ ਕੀਤਾ ਗਿਆ।ਇਸ ਦੌਰਾਨ ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ ਉਹਨਾਂ ਨੇ ਇਹਨਾਂ ਲੋੜਵੰਦ ਬੱਚਿਆਂ ਦੀ ਮੱਦਦ ਕਰ ਕੇ ਪੁੰਨ ਦਾ ਕੰਮ ਕੀਤਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਸਿਹਤਮੰਦ ਰੱਖਣ ਤਾਂ ਜੋ ਉਹ ਇਸ ਤਰ੍ਹਾਂ ਦੇ ਹੋਰ ਵੀ ਲੋਕ ਭਲਾਈ ਦੇ ਕੰਮ ਕਰਦੇ ਰਹਿਣ।

ਇਸ ਤੋਂ ਪਹਿਲਾਂ ਉਹਨਾਂ ਦਾ ਅੱਜ ਪਿੰਡ ਸੁੰਨੜਵਾਲ ਪਹੁੰਚਣ ਤੇ ਪਿੰਡ ਦੇ ਸਰਪੰਚ ਸ.  ਤਰਲੋਚਨ ਸਿੰਘ ਵੱਲੋ ਜੀ ਆਇਆ ਕਹਿਣ ਉਪਰੰਤ ਇਸ ਚੰਗੇ ਕੰਮ ਲਈ ਧੰਨਵਾਦ ਕੀਤਾ ਗਿਆ ਅਤੇ ਪਿ੍ੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਦਾ ਗੁਰੂ ਮਹਾਰਾਜ ਦੀ ਬਖਸ਼ਿਸ ਸਿਰੋਪਾਓ ਤੇ ਬਾਬਾ ਦੀਪ ਸਿੰਘ ਜੀ ਦੀ ਸੁੰਦਰ ਤਸਵੀਰ ਨਾਲ ਸਨਮਾਨਿਤ ਕੀਤਾ ਗਿਆI ਇਸ ਮੌਕੇ ਮਨੂੰ ਕੁਮਾਰ ਪਰਾਸ਼ਰ, ਮਨਿੰਦਰ ਸਿੰਘ ਰੂਬਲ, ਪ੍ਰਭਜੋਤ ਸਿੰਘ ਕਾਂਜਲੀ ਤੇ ਮੈਡਮ ਮਨਜਿੰਦਰ ਕੌਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIsraeli minister injured in car crash
Next articleਸੂਫੀ ਗਾਇਕ ਸਰਦਾਰ ਅਲੀ ਜੀ ਨੂੰ ਸਦਮਾ ਪਤਨੀ ਪਰਵੀਨ ਖਾਨ ਦਾ ਦੇਹਾਂਤ