ਏਦਾਂ ਦਾ ਵੀ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਸੋਚਾਂ ਪੱਖੋਂ ਵੇਖੇ ਕੁਝ ਕੱਟੜ ਗੁਲਾਮ ਜੀ
ਸਮਝ ਜਾਇਓ ਬਈ ਓਦਾਂ ਲੈਣਾ ਨਹੀਓਂ ਨਾਮ ਜੀ
ਭੰਡਣ ਤੇ ਲਾਇਆ ਜਿਨ੍ਹਾਂ ਜੀਭ ਲਾਈਲੱਗ ਨੂੰ
ਏਦਾਂ ਦਾ ਵੀ ਤੱਕਿਆ ਮੈਂ ਨੇੜੇ ਹੋਕੇ ਜੱਗ ਨੂੰ
ਬੈਠੇ ਕੁਝ ਮਜ਼੍ਹਬਾਂ ਦੀ ਖੋਲ੍ਹਕੇ ਦੁਕਾਨ ਨੂੰ
ਕੌਣ ਸਮਝਾਵੇ ਪਰ ਚਿੱਤ ਬੇਈਮਾਨ ਨੂੰ
ਚੌਧਰਾਂ ਦੇ ਭੁੱਖੇ ਮੁੱਖੋਂ ਉਗਲ਼ਦੇ ਅੱਗ ਨੂੰ
ਏਦਾਂ ਦਾ ਵੀ ਤੱਕਿਆ ਮੈਂ ਨੇੜੇ ਹੋਕੇ ਜੱਗ ਨੂੰ
ਲਿਆਉਂਦੇ ਕੁਝ ਖੋਤੇ ਭੇਡਾਂ ਦਾ ਵੀ ਵੱਗ ਚਾਰਕੇ
ਸਾਧਾਂ ਵਾਲ਼ਾ ਬੈਠੇ ਹੁਣ ਰੂਪ ਚੋਰ ਧਾਰਕੇ
ਜੇਲ੍ਹਾਂ ਵਿੱਚੋਂ ਆਕੇ ਮੁੱਖੋਂ ਛੱਡੀ ਜਾਣ ਝੱਗ ਨੂੰ
ਏਦਾਂ ਦਾ ਵੀ ਵੇਖਿਆ ਮੈਂ ਨੇੜੇ ਹੋਕੇ ਜੱਗ ਨੂੰ
ਬਹੁਤੇ ਨਾ ਖ਼ਿਆਲਾਂ ਨੂੰ ਦੌੜਾਵੀਂ ਤੂੰ ਵੀ ਧੰਨਿਆਂ
ਹੋਜੇ ਕੰਟਰੋਲ ਨਾ ਤਾਂ ਚਲਾਵੀਂ ਬੱਸ ਧੰਨਿਆਂ
ਰੱਖ ਕਾਬੂ ਚਿੱਤ ਵਾਲ਼ੇ ਭੌਰ ਏਸ ਠੱਗ ਨੂੰ
ਏਦਾਂ ਦਾ ਵੀ ਵੇਖਿਆ ਮੈਂ ਨੇੜੇ ਹੋਕੇ ਜੱਗ ਨੂੰ
ਧੰਨਾ ਧਾਲੀਵਾਲ਼

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕੁਦਰਤ ਨਾਲ ਖਿਲਵਾੜ, ਠੀਕਰਾ ਭੰਨਿਆ ਕੁਦਰਤ  ਸਿਰ     
Next article“ਤਰਾਨਾ”