HOME ਦੋਸ਼ੀ ਕੌਣ?

ਦੋਸ਼ੀ ਕੌਣ?

ਹਰਪ੍ਰੀਤ ਪੱਤੋ

(ਸਮਾਜ ਵੀਕਲੀ) 

ਵੋਟ ਪਾਉਣ ਦਾ ਅਧਿਕਾਰ ਮਸਾਂ
ਮਿਲਿਆ,
ਲੋਕਤੰਤਰ ਚ’ ਵੱਡਾ ਹਥਿਆਰ
ਭਾਈ।
ਮਾਰ ਮਾਰਦਾ ਇਹ ਗੁੱਝੀ ਲੀਡਰਾਂ
ਨੂੰ,
ਲੁੱਕੀ ਇਸ ਅੰਦਰ ਜਿੱਤ ਜਾਂ ਹਾਰ
ਭਾਈ।
ਮਰਜ਼ੀ ਨਾਲ ਆਪਣੀ ਵੋਟ
ਪਾਉਣੀ,
ਪਾਓ ਉਸ ਨੂੰ ਕਰੇ ਸੁਧਾਰ
ਭਾਈ।
ਸੋਚ ਸਮਝ ਕੇ ਚੁਣਿਓ ਮੁੱਖੀ
ਬੰਦਾ,
ਹੋਣਾ ਪਵੇ ਨਾ ਫੇਰ ਖੁਆਰ
ਭਾਈ।
ਦਾਰੂ, ਭੁੱਕੀ, ਅਫੀਮ ਨਾ ਲਿਓ
ਪੈਸਾ,
ਲੈਣਾ ਰਜਿਸਟਰ ਤੇ ਨਾਂ ਉਤਾਰ
ਭਾਈ।
ਜਦ ਕੰਮ ਜਾਓਗੇ ਤੁਸੀਂ ਉਸ
ਕੋਲੇ,
ਕੱਢ ਲਿਸਟ ਦੇਊ ਦਿਖਾਰ
ਭਾਈ।
ਫਿਰ ਸ਼ਰਮ ਨਾਲ ਹੋਊ ਸਿਰ
ਨੀਵਾਂ,
ਹੋਣਾ ਪਵੇਗਾ ਸ਼ਰਮਸਾਰ
ਭਾਈ।
ਤਾਹੀਂ ਵਿਕਾਸ ਸਮਾਜ਼ ਵਿੱਚ
ਰੁੱਕ ਜਾਂਦਾ,
ਦੱਸੋ ਦੋਸ਼ੀ ਅਸੀਂ ਕੇ ਦੋਸ਼ੀ ਸਰਕਾਰ
ਭਾਈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਡਾ.ਦਵਿੰਦਰ ਸਿੰਘ ਬੋਹਾ ਮੇਰਾ ਬਹੁਤ ਹੀ ਪਿਆਰਾ ਤੇ ਪਸੰਦੀਦਾ ਲੇਖਕ ਹੈ।
Next articleਲੋਕ ਸਭਾ ਮੈਂਬਰ ਕੰਗਣਾ ਰਨੌਤ ਦੀਆਂ ਬੇਹੂਦਾ ਟਿੱਪਣੀਆਂ ਦਾ ਸਖ਼ਤ ਨੋਟਿਸ ਲਿਆ ਮੁਰਦਾ ਬੋਲੇ ਕੱਫ਼ਣ ਪਾੜੇ: ਸੁੱਖਮਿੰਦਰਪਾਲ ਸਿੰਘ ਗਰੇਵਾਲ