ਤੀਆਂ ਮਨਾਉਣ ਵਾਲਿਓ ਧੀਆਂ ਨੂੰ ਬਚਾ ਕੇ ਰੱਖੋ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਾਉਣ ਮਹੀਨਾ ਜਿੱਥੇ ਮੌਸਮ ਵਜੋਂ ਮੀਂਹ ਕਣੀ ਵਾਲਾ ਹੈ ਉਥੇ ਹੀ ਸਾਉਣ ਦੇ ਸੰਧਾਰੇ ਸਾਉਣ ਦੀਆਂ ਤੀਆਂ ਸਾਉਣ ਦੇ ਮਹੀਨੇ ਵਿੱਚ ਵਿਸ਼ੇਸ਼ ਮਹੱਤਤਾ ਰੱਖਦੀਆਂ ਹਨ। ਸਮੁੱਚੇ ਪੰਜਾਬ ਦੇ ਅਨੇਕਾਂ ਇਲਾਕਿਆਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪੰਜਾਬਣਾਂ ਨੇ ਸਭਿਆਚਾਰਕ ਰੂਪ ਵਿੱਚ ਤੀਆਂ ਮਨਾਈਆਂ, ਧੀਆਂ ਨੇ ਤੀਆਂ ਦੀ ਰਸਮ ਨੂੰ ਜੀਵਤ ਰੱਖਿਆ ਹੋਇਆ ਹੈ ਆਮ ਪਿੰਡਾਂ ਦੀਆਂ ਸੱਥਾਂ ਤੋਂ ਇਲਾਵਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਵੀ ਤੀਆਂ ਸਬੰਧੀ ਵਿਸ਼ੇਸ਼ ਪ੍ਰੋਗਰਾਮ ਹੋਏ ਸਾਡੀਆਂ ਬੱਚੀਆਂ ਧੀਆਂ ਭੈਣਾਂ ਔਰਤਾਂ ਮੁਟਿਆਰਾਂ ਬੀਬੀਆਂ ਨੇ ਸ਼ਿਰਕਤ ਕੀਤੀ। ਪਰ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਉਸ ਵੇਲੇ ਆਪਣੇ ਆਪ ਹੀ ਚਰਚਾ ਵਿੱਚ ਆ ਗਿਆ ਜਦੋਂ ਇੱਕ ਕਾਲਜ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਮਨਾਇਆ ਗਿਆ ਤੇ ਉੱਥੇ ਕਾਲਜ ਵਾਲਿਆਂ ਦੀ ਨਾ ਸਮਝੀ ਕਾਰਨ ਮੁੱਖ ਮਹਿਮਾਨ ਦੇ ਤੌਰ ਉੱਤੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਮੁੱਖ ਮਹਿਮਾਨ ਬਣਾਇਆ ਗਿਆ ਜਦੋਂ ਇਸ ਪ੍ਰੋਗਰਾਮ ਦੀਆਂ ਵੀਡੀਓਜ ਤੇ ਫੋਟੋਆਂ ਆਦਿ ਸੋਸ਼ਲ ਮੀਡੀਆ ਉੱਤੇ ਆਈਆਂ ਤਾਂ ਫਿਰ ਨਵੀਂ ਚਰਚਾ ਛਿੜਨੀ ਸੁਭਾਵਿਕ ਹੀ ਸੀ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਕੋਈ ਤਿੰਨ ਚਾਰ ਸਾਲ ਪਹਿਲਾਂ ਇੱਕ ਬਹੁਤ ਹੀ ਅਸ਼ਲੀਲ ਭਰੀ ਵੀਡੀਓ ਸਾਹਮਣੇ ਆਈ ਸੀ ਉਸ ਤੋਂ ਬਾਅਦ ਉਸ ਨੂੰ ਅਕਾਲੀ ਦਲ ਵਿੱਚੋਂ ਤਾਂ ਕੱਢਿਆ ਹੀ ਗਿਆ ਤੇ ਲੋਕਾਂ ਨੇ ਰੱਜ ਕੇ ਲਾਹਨਤਾਂ ਪਾਈਆਂ। ਸੁੱਚਾ ਸਿੰਘ ਲੰਗਾਹ ਦਾ ਸਿਆਸੀ ਕੈਰੀਅਰ ਖਤਮ ਹੋਇਆ ਕੇਸ ਚੱਲਿਆ ਜੇਲ ਯਾਤਰਾ ਤੱਕ ਹੋਈ ਪਰ ਹੁਣ ਜਦੋਂ ਅਜਿਹਾ ਦਾਗ਼ੀ ਵਿਅਕਤੀ ਉਹ ਵੀ ਕਿਰਦਾਰ ਪੱਖੋਂ ਤੀਆਂ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਬਣ ਕੇ ਜਾਵੇ ਅੱਗੋਂ ਮੁਟਿਆਰਾਂ ਧੀਆਂ ਜੋ ਤੀਆਂ ਮਨਾਂ ਰਹੀਆਂ ਹਨ ਉਹ ਉਸਨੂੰ ਫੁਲਕਾਰੀ ਦੀ ਛਾਵੇਂ ਮੁੱਖ ਮਹਿਮਾਨ ਸਮਝ ਕੇ ਆਪਣੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਕਰਵਾਉਣ ਤਾਂ ਬਹੁਤ ਓਪਰਾ ਜਿਹਾ ਲੱਗਿਆ ਤੇ ਇਹ ਸਾਰੀ ਚਰਚਾ ਸੋਸ਼ਲ ਮੀਡੀਆ ਦੇ ਉੱਪਰ ਦੇਖੀ ਜਾ ਸਕਦੀ ਹੈ। ਮੈਂ ਆਪਣੇ ਸ਼ਬਦਾਂ ਰਾਹੀਂ ਇੱਥੇ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ ਤੀਆਂ ਤਾਂ ਹਰ ਸਾਲ ਆਉਣੀਆਂ ਹਨ ਜਦੋਂ ਸਾਉਣ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਕਿਤੇ ਵੀ ਰੱਖਿਆ ਜਾਵੇ ਤਾਂ ਇਹੋ ਜਿਹੇ ਲੋਕਾਂ ਨੂੰ ਇਹਨਾਂ ਪ੍ਰੋਗਰਾਮਾਂ ਦੇ ਨੇੜੇ ਤੇੜੇ ਵੀ ਫਟਕਣ ਨਹੀਂ ਦਿੱਤਾ ਜਾਣਾ ਚਾਹੀਦਾ ਜਿਹਨਾਂ ਦੇ ਕਿਰਦਾਰ ਉੱਪਰ ਬਹੁਤ ਵੱਡੇ ਸੱਚੇ ਇਲਜ਼ਾਮ ਲੱਗੇ ਹੋਣ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



