ਡੀਆਰਡੀਓ ਵੱਲੋਂ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ (ਸਮਾਜ ਵੀਕਲੀ):ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਨਵੀਂ ਪੀੜ੍ਹੀ ਦੀ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਉੜੀਸਾ ਦੇ ਤੱਟ ’ਤੇ ਸਥਿਤ ਏਕੀਕ੍ਰਿਤ ਟੈਸਟ ਰੇਂਜ ਤੋਂ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਦੁਪਹਿਰੇ ਕਰੀਬ 12.45 ਉਤੇ ਦਾਗੀ ਗਈ। ਇਸ ਦੀ ‘ਬਿਹਤਰੀਨ ਕਾਰਗੁਜ਼ਾਰੀ’ ਦੀ ਪੁਸ਼ਟੀ ਫਲਾਈਟ ਡੇਟਾ ਤੋਂ ਹੋ ਗਈ ਹੈ। ਨਵੀਂ ਆਕਾਸ਼ ਮਿਜ਼ਾਈਲ (ਆਕਾਸ਼-ਐਨਜੀ) 60 ਕਿਲੋਮੀਟਰ ਦੂਰੀ ’ਤੇ ਨਿਸ਼ਾਨਾ ਫੁੰਡ ਸਕਦੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਨਾਟਕ: ਯੇਦੀਯੁਰੱਪਾ ਦੇ ਬਦਲ ਵੱਜੋਂ ਕਈ ਨਾਂ ਉੱਭਰੇ
Next articleਮੋਦੀ ਸਰਕਾਰ ਪੈਟਰੋਲ-ਡੀਜ਼ਲ ਤੋਂ ਇਕੱਤਰ ਕੀਤਾ ਟੈਕਸ ਜਾਸੂਸੀ ’ਤੇ ਖਰਚ ਰਹੀ ਹੈ: ਮਮਤਾ