ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਸਫ਼ਲ ਰੋਡ ਸ਼ੋ

ਫੋਟੋ ਕੈਪਸਨ:- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮਹਿਤਪੁਰ ਰੋਡ ਸ਼ੋ ਦੀਆਂ ਅਲੱਗ ਅਲੱਗ ਤਸਵੀਰਾਂ ।

ਝਾੜੂ ਦਾ ਬਟਨ ਦਬਾ ਦਿਓ ਤੇ ਚੀਕਾਂ ਕੱਢਾ ਦਿਓ ਭਗਵੰਤ ਮਾਨ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਖਿੰਡਾ)- ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਫਲ ਰੋਡ ਸ਼ੋ ਕਢਿਆ ਗਿਆ। ਕਰੀਬਨ 7 ਵਜੇ ਸ਼ਾਮ ਨੂੰ ਰੋਡ ਸ਼ੋ ਕਾਫ਼ਲਾ ਮਹਿਤਪੁਰ ਦੇ ਪਰਜੀਆ ਰੋਡ ਤੇ ਪੁੱਜਾ ਇਸ ਦੋਰਾਨ ਆਮ ਆਦਮੀ ਪਾਰਟੀ ਦੇ ਮਹਿਤਪੁਰ ਵਰਕਰਾਂ ਦੇ ਸਹਿਯੋਗ ਨਾਲ ਲੋਕਾਂ ਦਾ ਭਾਰਿ ਇਕੱਠ ਹੋਇਆ। ਇਸ ਇਕੱਠ ਵਿਚ ਆਏ ਨੋਜਵਾਨਾਂ ਵੱਲੋਂ ਉਤਸ਼ਾਹ ਵਿਚ ਮੁੱਖ ਮੰਤਰੀ ਨੂੰ ਦੇਖਦਿਆਂ ਚੀਕਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੇ ਨੋਜਵਾਨਾਂ ਅਤੇ ਲੋਕਾਂ ਵੱਲ ਮਾਈਕ ਕਰਦਿਆਂ ਭਗਵੰਤ ਮਾਨ ਨੇ ਆਪਣੇ ਮਜ਼ਾਕੀਆ ਸੁਭਾਅ ਅਨੁਸਾਰ ਟਿੱਚਰ ਕਰਦਿਆਂ ਕਿਹਾ ਇਕ ਵਾਰ ਝਾੜੂ ਦਾ ਬਟਨ ਦਬਾ ਦਿਓ ਵਿਰੋਧੀਆਂ ਦੀਆਂ ਚੀਕਾਂ ਨਿਕਲ ਜਾਣਗੀਆਂ। ਲੋਕਾਂ ਨੂੰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਮਾਨ ਨੇ ਹਾਸਰਸ ਚੁਟਕਲਿਆਂ ਨਾਲ ਚਾਰ ਚੰਨ ਲਾ ਦਿੱਤੇ।

ਇਸ ਮੌਕੇ ਸਿੰਘ ਪੁਰ ਬੇਟ ਸਕੂਲ ਦੇ ਹੋਣਹਾਰ ਬੱਚੇ ਵੱਲੋਂ ਭਗਵੰਤ ਮਾਨ ਦੀ ਆਪਣੇ ਹੱਥੀਂ ਬਣਾਈ ਪੇਂਟਿੰਗ ਭੇਂਟ ਕੀਤੀ ਤਾਂ ਭਗਵੰਤ ਮਾਨ ਨੇ ਸਰਕਾਰੀ ਸਕੂਲ ਦੇ ਇਸ ਨੋਵੀਂ ਕਲਾਸ ਦੇ ਬੱਚੇ ਦਾ ਮੂੰਹ ਚੁੰਮਦਿਆਂ ਉਸ ਨੂੰ ਆਪਣੀ ਗੋਦ ਵਿਚ ਬਿਠਾਇਆ ਤੇ ਪਿਆਰ ਕਰਦਿਆਂ ਕਿਹਾ ਇਹ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਮੈਨੂੰ ਇਨ੍ਹਾਂ ਦੇ ਭਵਿੱਖ ਦੀ ਚਿੰਤਾ ਹੈ।ਇਸ ਮੌਕੇ ਲੋਕਾਂ ਵੱਲੋਂ ਭਗਵੰਤ ਮਾਨ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਗੇ । ਮੁੱਖ ਮੰਤਰੀ ਵੱਲੋਂ ਇਕੱਠੇ ਹੋਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਹ ਰੋਡ ਸ਼ੋ ਸਫਲ ਰਿਹਾ ਤੇ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਹਰਵਿੰਦਰ ਸਿੰਘ ਮਠਾੜੂ, ਤਜਿੰਦਰ ਸਿੰਘ ਰਾਮਪੁਰੀ, ਸਤਨਾਮ ਸਿੰਘ ਲੋਹਗੜ੍ਹ, ਲਖਵਿੰਦਰ ਸਿੰਘ, ਪਿੰਦਰ ਪੰਡੋਰੀ, ਕ੍ਰਿਸ਼ਨ ਕੁਮਾਰ ਬਿੱਟੂ, ਸੰਤੋਖ ਸਿੰਘ, ਕਮਲਜੀਤ ਕੌਰ, ਨਵਦੀਪ ਮਹੇ , ਦਿਲਬਾਗ ਸਿੰਘ ਜੋਸਨ ਸਮੇਤ ਸੈਂਕੜੇ ਵਰਕਰ ਅਤੇ ਪੰਜਾਬ ਵਜਾਰਤ ਦੇ ਮੰਤਰੀ ਅਤੇ ਐਮ ਐਲ ਏ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦਾਰ ਬਾਦਲ ਗਰੀਬਾਂ ਅਤੇ ਮਜ਼ਲੂਮਾਂ ਦੇ ਲਈ ਮਸੀਹਾ ਸਨ – ਕੈਪਟਨ ਹਰਮਿੰਦਰ ਸਿੰਘ
Next articleਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੰਛ ਵਿਖੇ ਹੋਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ ਮਹੀਨੇ ਦੀ ਤਨਖ਼ਾਹ ਕਰਨਗੇ ਦਾਨ।