(ਸਮਾਜ ਵੀਕਲੀ)
“ਸਫਲ ਹੋਣ ਲਈ ਸਾਨੂੰ ਕਈ ਵਾਰ ਸ਼ੁਰੂਆਤ ਉਸੇ ਵੇਲੇ ਕਰਨੀ ਪੈਂਦੀ ਹੈ ਭਾਵੇਂ ਤਿਆਰੀ ਪੂਰੀ ਨਾ ਹੋਵੇ ਕਿਉਂਕਿ ਇਹ ਇੰਤਜ਼ਾਰ ਨਾਲੋਂ ਕਿਤੇ ਬਿਹਤਰ ਹੈ” ਸਮੇਂ ਦੀ ਉਡੀਕ ਨਾ ਕਰੋ ਬਲਕਿ ਇਹ ਸਮਝੋਂ ਸਮਾਂ ਮਿਲ ਗਿਆ ਹੈ ਮੈਂ ਸਮੇਂ ਨੂੰ ਗਵਾਉਂਣ ਨੀਂ ਦੇਣਾ ਸਗੋਂ ਇਸ ਸਮੇਂ ‘ਚ ਹੀ ਆਪਣੀ ਮੰਜ਼ਿਲ ਆਪਣੇ ਮੁਕਾਮ ਲਈ ਕੁਝ ਕਰਨਾ ਹੈ, ਇੱਕ ਚੰਗਾ ਇਨਸਾਨ ਬਣਕੇ ਚੰਗੇ ਰਾਹ ਤੁਰਨਾ ਹੈ ਤੇ ਸਮਾਜ’ ਚ ਚੰਗਾ ਨਾਮ ਬਣਾਉਂਣਾ ਹੈ। ਸੋ ਉੱਠੋ ਆਪਣੇ ਮੁਰਸ਼ਦ ਨੂੰ ਕਰਕੇ ਯਾਦ ਦਿਲੋਂ ਮਿਹਨਤ ਕਰੋ ਤੇ ਮੁਸ਼ਕਿਲਾਂ ਆਪਣੇ ਆਪ ਪਾਸੇ ਹੁੰਦੀਆਂ ਜਾਣਗੀਆਂ।
“ਜਿੱਥੇ ਕੋਸ਼ਿਸ਼ਾਂ ਦਾ ਕੱਦ ਉੱਚਾ ਹੋਜੇ, ਉਥੇ ਨਸੀਬਾਂ ਨੂੰ ਵੀ ਝੁਕਨਾ ਪੈਂਦਾ” ਜਿੰਨਾਂ ਅੰਦਰ ਇੱਕ ਜਿੱਦ ਤੇ ਜਾਨੂੰਨ ਹੁੰਦਾ ਏ ਸੱਚ ਜਾਣਿਓ ਉਹ ਇਨਸਾਨ ਆਪਣੀ ਮੰਜ਼ਿਲ ਤੱਕ ਜਰੂਰ ਪਹੁੰਚਦਾ ਹੈ। ਅਸੀਂ ਮੋਟੀਵੇਸ਼ਨ ਵੀਡੀਓ ਵੇਖਕੇ, ਕੁਝ ਪੜਕੇ ਇਹ ਕਹਿ ਦਿੰਦੇ ਆ ਹਾਂ ਕਿ ਹੁਣ ਕੁਝ ਕਰਨਾ ਪਰ ਥੋੜੇ ਸਮੇਂ ਬਾਅਦ ਅਸੀਂ ਫਿਰ ਉਸੇਂ ਮਾਹੌਲ ‘ਚ ਆ ਜਾਂਦੇ ਆ,ਸਮਾਂ ਉੱਝ ਵੀ ਨਿੱਕਲ ਰਿਹਾ ਬਿਨਾਂ ਕੁਝ ਕੀਤੇ ਤੇ ਸਮਾਂ ਆਪਣੀ ਮੰਜ਼ਿਲ ਲਈ ਕੁਝ ਕਰਕੇ ਵੀ ਨਿੱਕਲ ਜਾਣਾ ਏ ਤੇ ਸੋ ਆਪਣੇ ਹਾਲਾਤ ਨੂੰ ਬਦਲੋ ਕਿੰਨਾਂ ਕੁ ਟਾਇਮ ਦੋਸਤ ਅਸੀਂ ਇੰਝ ਹੀ ਰਹਾਂਗੇ,
ਆਪਣੇ ਅੰਦਰ ਉਸ ਜਿੱਦ ਨੂੰ ਜਗਾਓ ਤੇ ਉਹ ਸਮਾਂ ਲੈਕੇ ਆਓ ਕਿ ਹਜਾਰਾਂ ਲੋਕ ਤੁਹਾਡਾ ਇੰਤਜ਼ਾਰ ਕਰਨ ਤੇ ਤਾੜੀਆਂ ਦੀ ਗੂੰਜ ਹਰ ਪਾਸੇ ਹੋਵੇ,ਸੋ ਉੱਠੋ ਆਪਣੀ ਮੰਜ਼ਿਲ ਵੱਲ ਵਧੋ,” ਮਿਹਨਤ ੲਿੰਨੀ ਕੁ ਕਰੋ ਕਿ ਰੱਬ ਵੀ ਕਹੇ, ੲਿਹਦੀ ਕਿਸਮਤ ਵਿਚ ਕੀ ਲਿਖਿਅਾ ਸੀ ਤੇ ੲਿਹਨੇ ਕੀ ਲਿਖਵਾ ਲਿਅਾ” ਇਹ ਸੋਚ ਵੀ ਰੱਖਣੀ ਜਿੰਦਗੀ ‘ਚ ਕੁਝ ਕਰਨ ਦੀ ਤੇ ਕਰਨਾ ਵੀ ਕੁਝ ਨੀਂ, ਫੇਰ ਨੀਂ ਦੋਸਤਾ ਬਾਜੀ ਜਿੱਤ ਹੋਣੀ, ਜੇ ਸੋਚ ਰੱਖੀ ਆ ਤੇ ਜਾਨੂੰਨ ਵੀ ਰੱਖ ਤੇ ਕਰ ਮਿਹਨਤ, ਵਿਖਾ ਉਹਨਾਂ ਲੋਕਾਂ ਨੂੰ ਜੋ ਲੋਕ ਕਹਿੰਦੇ ਸੀ ਇਹਦੇ ਤੋਂ ਕੀ ਹੋਣਾ, ਕੀਤੀ ਮਿਹਨਤ ਨੂੰ ਬੂਰ ਜਦ ਪਿਆ ਤੇ ਵੇਖੀ ਸਵਾਦ ਈ ਫੇਰ ਹੋਰ ਹੋਣਾ, ਜਦੋਂ ਉਹਨਾਂ ਲੋਕਾਂ ਦੀਆਂ ਅੱਖਾਂ ਅੱਡੀਆ ਰਹਿਗੀਆਂ , ਸੋ ਇਸ ਲਈ ਉੱਠੋ ਤੇ ਸਾਕਾਰਤਮਕ ਸੋਚ ਲੈਕੇ ਆਪਣੀ ਮੰਜ਼ਿਲ ਵੱਲ ਵਧੋ ।
ਜਸਵਿੰਦਰ ਕੌਰ ਖੰਨਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly