ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) (ਜਸਵਿੰਦਰ ਪਾਲ ਸ਼ਰਮਾ) ਅੱਜ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸਿੱ) ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਈਈਪੀ ਐਨਜੀਸੀ ਦੇ ਤਹਿਤ ਈਕੋ ਕਲੱਬ ਕੋਆਰਡੀਨੇਟਰ ਦੀ ਇਕ ਰੋਜ਼ਾ ਵਰਕਸ਼ਾਪ ਸਸਸਸ( ਲੜਕੇ) ਮੁਕਤਸਰ ਵਿਖੇ ਲਗਾਈ ਗਈ। ਜਿਸ ਵਿੱਚ ਰਾਜਨ ਗੋਇਲ ਈ.ਈ.ਪੀ. ਕੋਆਰਡੀਨੇਟਰ ਨੇ ਆਪਣੀ ਇੰਸਪਾਇਰ ਟੀਮ ਦੀ ਮਦਦ ਨਾਲ ਜਿਲ੍ਹੇ ਵਿੱਚੋ 15 ਸਕੂਲਾਂ ਨੂੰ ਬੈਸਟ ਗਰੀਨ ਰੈਟਿੰਗ ਸਕੂਲਸ ਦੀ ਲਿਸਟ ਜਾਰੀ ਕੀਤੀ। ਜਿਨਾਂ ਨੂੰ ਬਾਅਦ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੌਂਗਾ ਵੱਲੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਗਰੀਨ ਸਕੂਲ ਪ੍ਰੋਗਰਾਮ ਐਡਿਟ ਦੇ ਤਹਿਤ ਜ਼ਿਲ੍ਹੇ ਵਿੱਚੋਂ ਚਾਰ ਸਕੂਲ ਜਿਹੜੇ ਰਾਜ ਪੱਧਰ ਤੇ ਸਲੈਕਟ ਹੋਏ ਸਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ। ਇਹ ਚਾਰ ਸਕੂਲ ਉਹ ਸਨ ਜਿਨਾਂ ਨੂੰ 4 ਫਰਵਰੀ 2025 ਨੂੰ ਦਿੱਲੀ ਵਿਖੇ ਮਨਿਸਟਰੀ ਆਫ ਫਾਰੈਸਟ ਅਤੇ ਕਲਾਈਮੇਟ ਚੇਂਜ ਨੇ ਸਨਮਾਨਿਤ ਕੀਤਾ ਸੀ। ਇਸ ਦੇ ਨਾਲ ਹੀ ਵਿਪਰੋ ਗਰੀਨ ਸਕੂਲ ਅਵਾਰਡ ਵਿੱਚ ਸਲੈਕਟ ਹੋਏ ਮਾਲਵਾ ਸਕੂਲ ਨੂੰ ਵੀ ਸਨਮਾਨਿਤ ਕੀਤਾ ਗਿਆ। ਇਥੇ ਇਹ ਜਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਤੋਂ ਵੱਖ-ਵੱਖ ਬਲਾਕਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਬਲਾਕ ਕੋਆਰਡੀਨੇਟਰ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਮੋਂਗਾ ਜੀ ਵੱਲੋਂ ਆਏ ਹੋਏ ਈਕੋ ਕਲੱਬ ਇੰਚਾਰਜਸ ਨੂੰ ਰੇਨ ਵਾਟਰ ਹਾਰਵੈਸਟਿੰਗ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਟੈਕਨੀਕ ਬਹੁਤ ਹੀ ਵਧੀਆ ਅਤੇ ਲਾਹੇਬੰਦ ਹੈ। ਵਰਕਸ਼ਾਪ ਨੂੰ ਨੇਪੜੇ ਚਾੜ੍ਹਨ ਵਿੱਚ ਸਾਰੇ ਹੀ ਬਲਾਕ ਕੋਆਰਡੀਨੇਟਰਸ ਜਿਨਾਂ ਵਿੱਚ ਮੈਡਮ ਕੁਲਵਿੰਦਰ ਕੌਰ ਮੈਡਮ ਪਰਮਵੀਰ ਕੌਰ ਮੈਡਮ ਰਮਨਦੀਪ ਕੌਰ ਮੈਡਮ ਸਿਮਰਜੀਤ ਕੌਰ ਮੈਡਮ ਦੀਕਸ਼ਾ ਗੁਰਦੀਪ ਸਿੰਘ ਅਤੇ ਇਹਨਾਂ ਤੋਂ ਇਲਾਵਾ ਵਨੀਤ ਕੁਮਾਰ, ਮੈਡਮ ਪ੍ਰਿਆ, ਮੈਡਮ ਨੀਰਜ, ਭੁਪਿੰਦਰ ਸਿੰਘ ਅਤੇ ਹਰਜੀਤ ਕੁਮਾਰ ਨੇ ਬਾਖੂਬੀ ਹੀ ਆਪਣਾ ਰੋਲ ਅਦਾ ਕੀਤਾ। ਇਸ ਵਰਕਸ਼ਾਪ ਚ ਸਾਰੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਅਰੇਂਜਮੈਂਟ ਵੀ ਕੀਤਾ ਗਿਆ। ਜਸਵਿੰਦਰ ਪਾਲ ਸ਼ਰਮਾ ਨੂੰ ਰਾਜਨ ਗੋਇਲ਼ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਰਕਸ਼ਾਪ ਦੁਆਰਾ ਅਧਿਆਪਕਾਂ ਨੂੰ ਸਕੂਲ਼ ਪੱਧਰ ਤੇ ਵੱਖ – ਵੱਖ ਐਕਟੀਵਿਟੀਜ਼ ਕਰਣ ਲਈ ਪ੍ਰੇਰਿਤ ਕੀਤਾ ਗਿਆ। ਸ.ਗੁਰਮੇਲ ਸਿੰਘ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵੱਲੋਂ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਦੱਸਿਆ ਕਿ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਰਾਜਨ ਗੋਇਲ਼ (ਜ਼ਿਲ੍ਹਾ ਈ.ਈ.ਪੀ ਕੋਆਰਡੀਨੇਟਰ) ਨੇ ਦੱਸਿਆ ਕਿ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਦੁਆਰਾ ਇਹ ਇੱਕ ਸਲਾਂਗਾਯੋਗ ਕਦਮ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



