ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਮੰਡੀ ਵਿਖੇ ਸਥਿਤ ਐੱਨ. ਆਰ. ਆਈ ਸਪੋਰਟਸ ਕਲੱਬ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਫਰੀ ਸਿਖਲਾਈ ਦੇ ਰਿਹਾ ਹੈ ਤੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਵੀ ਜਾਗਰੂਕ ਕਰ ਰਿਹਾ ਹੈ | ਅੱਜ ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸਬ ਇੰਸਪੈਕਟਰ ਨਿਰਮਲ ਸਿੰਘ ਵਲੋਂ ਐੱਨ. ਆਰ. ਆਈ ਸਪੋਰਟਸ ਕਲੱਬ ਮੰਡੀ ਦੇ ਨਿੱਕੇ ਪਹਿਲਵਾਨਾਂ ਨੂੰ ਡਰਾਈ ਫਰੂਟਸ ਵੰਡੇ ਗਏ | ਇਸ ਮੌਕੇ ਕੋਚ ਹਰਜੀਤ ਸਿੰਘ ਢਿੱਲੋਂ ਮੰਡੀ, ਕੋਚ ਦਵਿੰਦਰ ਸਿੰਘ ਤੂਰ, ਬਲਵੀਰ ਸਿੰਘ ਢਿੱਲੋਂ (ਯੂ ਐੱਸ. ਏ), ਮੰਗਾ ਸਿੰਘ ਢਿੱਲੋਂ (ਯੂ.ਕੇ), ਜਰਨੈਲ ਸਿੰਘ ਢਿਲੋਂ (ਕੈਨੇਡਾ), ਜੋਗਿੰਦਰ ਸਿੰਘ ਢਿੱਲੋਂ (ਯੂ. ਕੇ), ਅਵਤਾਰ ਸਿੰਘ ਢਿੱਲੋਂ (ਕੈਨੇਡਾ), ਰਵਿੰਦਰ ਕੌਸ਼ਲ (ਯੂ. ਐੱਸ. ਏ), ਰਵਿੰਦਰ ਕੁਮਾਰ ਕੁੱਕੂ ਸਾਬਕਾ ਸਰਪੰਚ, ਪਰਮਜੀਤ ਸਿੰਘ ਸਾਬਕਾ ਐੱਸ. ਡੀ. ਓ, ਜਰਨੈਲ ਸਿੰਘ ਕੋਟ, ਪਿ੍ੰਸੀਪਲ ਕੁਲਵਿੰਦਰ ਸਿੰਘ ਤੇ ਦੀਪਾ ਢਿੱਲੋਂ ਸਪੇਨ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



