(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ- 7009107300:- ਰੋਜ਼ਾਨਾ ਦੀ ਤਰਾਂ ਅਸੀਂ ਚਾਰ ਪੰਜ ਜਣੇ ਚੌਂਤਰੇ ਉੱਤੇ ਬੈਠੇ ਅਖਬਾਰ ਪੜ੍ਹ ਰਹੇ ਸਾਂ। ਮਾਸਟਰ ਕਰਨੈਲ ਸਿੰਘ ਭਾਰਤ ਮਾਲਾ ਪ੍ਰੋਜੈਕਟ ਤਹਿਤ ਪੁਲਿਸ ਤੇ ਕਿਸਾਨਾਂ ਦੀ ਖਬਰ ਪੜ ਰਿਹਾ ਸੀ। ਕੋਲ ਆ ਕੇ ਲੰਬੜਾਂ ਦਾ ਜੀਤਾ ਕਹਿਣ ਲੱਗਾ, ‘ਬੱਲੇ ਬੱਲੇ ਹੁਣ ਤਾਂ ਪੁਲਿਸ ਵਾਲੇ ਵੀ ਖੇਤਾਂ ਵਿੱਚ ਝੋਨਾ ਲਾਉਣ ਲੱਗ ਪਏ, ਆ ਤਾ ਕੱਦੂ ਕੀਤੇ ਖੇਤ ਵਿੱਚ ਵੜੇ ਫਿਰਦੇ ਆ ਕਮਾਲ ਆ’। ਸਾਰਿਆਂ ਦਾ ਧਿਆਨ ਉਸ ਖਬਰ ਵੱਲ ਨੂੰ ਗਿਆ ਜਦੋਂ ਦੇਖਿਆ ਤਾਂ ਭਾਰਤ ਮਾਲਾ ਵਾਲੀ ਸੜਕ ਸਬੰਧੀ ਕਿਸਾਨਾਂ ਦੇ ਨਾਲ ਪੁਲਿਸ ਦੀ ਝੜਪ ਝੋਨੇ ਵਾਲੇ ਖੇਤਾਂ ਵਿੱਚ ਹੋ ਰਹੀ ਸੀ ਤੇ ਪੁਲਿਸ ਵਾਲੇ ਝੋਨੇ ਵਾਲੇ ਖੇਤਾਂ ਵਿੱਚ ਵੜ ਕੇ ਕਿਸਾਨਾਂ ਨਾਲ ਬਹਿਸ ਰਹੇ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



