HOME ਥਾਣਾ ਪੋਜੇਵਾਲ ਦਾ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਚਾਰਜ ਸੰਭਾਲਿਆ

ਥਾਣਾ ਪੋਜੇਵਾਲ ਦਾ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਚਾਰਜ ਸੰਭਾਲਿਆ

4
ਫੋਟੋ : ਥਾਣਾ ਪੋਜੇਵਾਲ ਦੇ ਨਵੇਂ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ।
 ਬਲਾਚੌਰ /ਪੋਜੇਵਾਲ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਸਬ ਡਿਵੀਜ਼ਨ ਬਲਾਚੌਰ ਚ ਪੈਂਦੇ ਥਾਣਾ ਪੋਜੇਵਾਲ ਦਾ ਸਬ ਇੰਸਪੈਕਟਰ ਸਤਨਾਮ ਸਿੰਘ ਵਲੋਂ ਚਾਰਜ ਸੰਭਾਲਣ ਉਪਰੰਤ ਦਫਤਰ ਅਤੇ ਫੀਲਡ ਦਾ ਕੰਮ ਆਰੰਭ ਕਰ ਦਿੱਤਾ l ਥਾਣਾ ਪੋਜੇਵਾਲ ਦੇ ਨਵਨਿਯੁਕਤ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਇਲਾਕੇ ਅੰਦਰ ਪੁਲਿਸ ਗਸ਼ਤ ਨੂੰ ਵਧਾਇਆ ਜਾਵੇਗਾ ਅਤੇ ਸਪੈਸ਼ਲ ਨਾਕੇਬੰਦੀਆਂ ਕਰਕੇ ਆਉਣ ਜਾਣ ਵਾਲਿਆ ਦੀ ਮੁਸਤੈਦੀ ਨਾਲ ਲਗਾਤਾਰ ਚੈਕਿੰਗਾਂ ਕੀਤੀਆ ਜਾਣਗੀਆਂ । ਕਾਨੂੰਨ ਵਿਵਸਥਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਯਤਨ ਕੀਤੇ ਜਾਣਗੇ । ਉਨ੍ਹਾਂ ਗੈਰ ਕਾਨੂੰਨੀ ਕੰਮ ਕਰਨ ਵਾਲਿਆ ਨੂੰ ਸਖਤ ਹਦਾਇਤਾਂ ਦਿੱਤੀਆ ਕਿ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ ਭਾਵੇ ਕਿ ਉਹ ਕਿੰਨੀ ਵੀ ਪਹੁੰਚ ਕਿਉਂ ਨਾ ਰੱਖਦਾ ਹੋਵੇ । ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਵਿੱਚ ਫੜੇ ਜਾਣ ਵਾਲਿਆ ਨੂੰ ਸਲਾਖਾ ਪਿੱਛੇ ਸੁੱਟਿਆ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਦੇ ਦਫਤਰ ਸਿੱਧੇ ਤੌਰ ਤੇ ਉਨ੍ਹਾਂ ਨਾਲ ਬੇਝਿਜਕ ਸੰਪਰਕ ਕਰ ਸਕਦੇ ਹਨ ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਉਪਰ ਹੱਲ ਕੀਤਾ ਜਾਵੇਗਾ । ਉਹਨਾਂ ਅਖੀਰ ਵਿੱਚ ਇਲਾਕੇ ਦੇ ਮਕਾਨ ਮਾਲਕਾਂ ਅਤੇ ਦੁਕਾਨ ਮਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਕਿਰਾਏਦਾਰਾਂ ਦਾ ਵੇਰਵਾ ਪੁਲਿਸ ਨੂੰ ਦੇਣਾ ਵੀ ਯਕੀਨੀ ਬਣਾਇਆ ਜਾਵੇ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਹ ਤੇ “ਓਹ” ਪਿਆਰ
Next articleਸੁੰਦਰ ਕੁਦਰਤੀ ਨਜ਼ਾਰਿਆਂ ਅਤੇ ਇਤਿਹਾਸ ਦੀ ਧਰਤੀ.ਕਰੋਏਸ਼ੀਆ