HOME ਵਿਦਿਆਰਥੀਆਂ ਨੇ ਸਵੱਛਤਾ ਅਭਿਆਨ ਤਹਿਤ ਪਿੰਡ ‘ਚ ਕੱਢੀ ਜਾਗਰੂਕਤਾ ਰੈਲੀ।

ਵਿਦਿਆਰਥੀਆਂ ਨੇ ਸਵੱਛਤਾ ਅਭਿਆਨ ਤਹਿਤ ਪਿੰਡ ‘ਚ ਕੱਢੀ ਜਾਗਰੂਕਤਾ ਰੈਲੀ।

ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਨਜਦੀਕੀ ਪਿੰਡ ਤੁੰਗਾਂਹੇੜੀ ਵਿਖੇ ਭਾਰਤੀ ਏਅਰਟੈਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਸੱਤਿਆ ਭਾਰਤੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਮੁਖੀ ਮੈਡਮ ਸਰਨਜੀਤ ਕੌਰ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਤਹਿਤ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ‘ਚ ਵਿਦਿਆਰਥੀਆਂ ਨੇ ਹੱਥਾਂ ‘ਚ ਬੈਨਰਾਂ ਰਾਹੀਂ ਸਫਾਈ ਪ੍ਰਤੀ ਸੁਨੇਹਾ ਦਿੱਤਾ ਤੇ ਨਾਲ ਹੀ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਸਮੇਤ ਸਕੂਲ ਸਟਾਫ਼ ਨੇ ਸਵੱਛਤਾ ਰੱਖਣ ਲਈ ਸਹੁੰ ਵੀ ਚੁੱਕੀ। ਇਸ ਰੈਲੀ ਦੌਰਾਨ ਪਿੰਡ ਦੇ ਸਰਪੰਚ ਜਗਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸਾਡਾ ਆਲਾ-ਦੁਆਲਾ ਸਾਫ-ਸੁਥਰਾ ਹੋਵੇਗਾ ਤਾਂ ਵਾਤਾਵਰਨ ਵੀ ਸ਼ੁੱਧ ਹੋਵੇਗਾ, ਜਿਸ ਨਾਲ ਸਾਨੂੰ ਅਨੇਕਾਂ ਬਿਮਾਰੀਆਂ ਤੋਂ ਨਿਜਾਤ ਮਿਲੇਗੀ। ਸਕੂਲ ਮੁਖੀ ਮੈਡਮ ਸਰਨਜੀਤ ਕੌਰ ਨੇ ਕਿਹਾ ਕਿ ਸਵੱਛਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਤੇ ਆਸਪਾਸ ਦੀ ਸਫ਼ਾਈ ਲਈ ਇਹ ਰੈਲੀ ਕੱਢੀ ਗਈ ਹੈ ਤੇ ਪਿੰਡ ਵਾਸੀਆਂ ਨੇ ਵੱਧ ਤੋੰ ਵੱਧ ਦਸਤਖਤ ਕਰਕੇ ਸਵੱਛਤਾ ਪ੍ਰਤੀ ਸਵੱਛਤਾ ਹੀ ਸੇਵਾ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਦਾ ਵਾਅਦਾ ਵੀ ਕੀਤਾ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਸਵੱਛਤਾ ਨੂੰ ਦਰਸਾਉਂਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ  ਐੱਸਐੱਮਸੀ ਕਮੇਟੀ ਮੈਂਬਰ  ਫਰਚੰਦ ਖਾਂ, ਮਨਰੇਗਾ ਇੰਚਾਰਜ ਪਰਮਜੀਤ ਕੌਰ, ਮੈਡਮ ਸੁਮਨਦੀਪ ਕੌਰ, ਪ੍ਰਵੀਨ ਕੌਰ, ਵੀਰਪਾਲ ਕੌਰ, ਨਵਜੋਤ ਕੌਰ ਤੇ ਕਮਲਜੀਤ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਸ. ਡੀ. ਐਸ. ਸਰਕਾਰੀ ਕਾਲਜ, ਜਾਡਲਾ ਵਿੱਚ ਡਾ. ਹਰਜਿੰਦਰ ਸਿੰਘ ਨੇ ਪ੍ਰਿੰਸੀਪਲ ਵਜੋਂ ਚਾਰਜ ਸੰਭਾਲਿਆ
Next articleਕਾਠਗੜ੍ਹ ‘ਚੋਅ’ ਦੇ ਖੁੱਲੇ ਭਾਗ ਪੰਚਾਇਤਾਂ ਦੀ ਸੁਣੀ ਪੁਕਾਰ ,2 ਕਿ.ਮੀ ਤੱਕ ਰੇਤ ਚੁੱਕਣ ਨੂੰ ਮਿਲੀ ਇਜਾਜ਼ਤ