HOME ਕਾਠਗੜ੍ਹ ‘ਚੋਅ’ ਦੇ ਖੁੱਲੇ ਭਾਗ ਪੰਚਾਇਤਾਂ ਦੀ ਸੁਣੀ ਪੁਕਾਰ ,2 ਕਿ.ਮੀ ਤੱਕ...

ਕਾਠਗੜ੍ਹ ‘ਚੋਅ’ ਦੇ ਖੁੱਲੇ ਭਾਗ ਪੰਚਾਇਤਾਂ ਦੀ ਸੁਣੀ ਪੁਕਾਰ ,2 ਕਿ.ਮੀ ਤੱਕ ਰੇਤ ਚੁੱਕਣ ਨੂੰ ਮਿਲੀ ਇਜਾਜ਼ਤ

6
ਕੈਪਸ਼ਨ:ਠੇਕੇਦਾਰ ਰਾਜਬੀਰ ਸਿੰਘ ਜਾਣਕਾਰੀ ਦਿੰਦੇ ਹੋਏ ਖੱਡ ਦਾ ਕੰਮ ਦਾ ਦ੍ਰਿਸ਼
ਡਰੇਨ ਵਿਭਾਗ ਹੁਸ਼ਿਆਰਪੁਰ ਨੇ ਦਿੱਤਾ ਠੇਕਾ ਤਿੰਨ ਮਹੀਨਿਆ ਵਿੱਚ ਟੈਂਡਰ ਕੀਤਾ ਜਾਵੇਗਾ ਪੂਰਾ
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਲੰਬੇ ਸਮੇਂ ਤੋਂ ਬਰਸਾਤ ਦੇ ਦਿਨਾਂ ਵਿੱਚ ਕਸਬਾ ਕਾਠਗੜ੍ਹ ਤੇ ਇਸਦੇ ਨਾਲ ਲੱਗਦੇ ਕਈ ਪਿੰਡਾ ਵਿੱਚ ਭਾਰੀ ਬਰਸਾਤ ਕਾਰਨ ਕਾਠਗੜ ‘ਚੋਅ’ ਚ ਭਾਰੀ ਪਾਣੀ ਆ ਜਾਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਸੀ। ਆਲੇ ਦੁਆਲੇ ਦੇ ਪਿੰਡਾਂ ਦਾ ਸੰਪਰਕ ਵੀ ਟੁੱਟ ਜਾਦਾ ਸੀ। ਕਈ ਕਿ.ਮੀ ਦਾ ਸਫਰ ਤੈਅ ਕਰਨ ਲਈ ਲੋਕ ਮਜਬੂਰ ਹੁੰਦੇ ਸੀ। ਆਲੇ ਦੁਆਲੇ ਦੀਆਂ ਪੰਚਾਇਤਾਂ ਵਲੋਂ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਗਈ ਸੀ ਕਿ ਇਸ  ਚੋਅ ਦੀ ਸਫਾਈ ਕਰਵਾਈ ਜਾਵੇ ਜਿਸਦੇ ਚੱਲਦੇ ਅੱਜ ਪੰਚਾਇਤਾਂ ਦੀ ਮੰਗ ਨੂੰ ਬੂਰ ਪਿਆ ਹੈ। ਜਿਸਦੇ ਚੱਲਦੇ ਮਾਈਨਿੰਗ ਡਰੇਨ ਵਿਭਾਗ ਹੁਸ਼ਿਆਰਪੁਰ ਦੇ ਵਲੋਂ ਜੀਡੀਪੀ ਇੰਫਰਾਟੈਕ ਫਰਮ ਨੂੰ ਇਸ ਚੋਅ ਤੋਂ ਰੇਤ ਦੀ ਡੀਸੀਲਟਿੰਗ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਠੇਕੇਦਾਰ ਰਾਜਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਉਨ੍ਹਾਂ ਨੇ ਕਾਠਗੜ੍ਹ ਚੋਅ ਵਿੱਚ ਰੇਤ ਦੀ ਨਿਕਾਸੀ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਲਿਆ ਹੈ। ਜਿਸ ਵਿੱਚ ਤਕਰੀਬਨ 36 ਲੱਖ ਕਿਉਸਿਕ ਫੁੱਟ ਰੇਤ ਦੀ ਨਿਕਾਸੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ 6.10 ਰੁ ਫੁੱਟ ਦੇ ਹਿਸਾਬ ਨਾਲ ਰੇਤ ਦੀ ਨਿਕਾਸੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਲ ਅਤੇ ਬਾਹਰਲੇ ਟਿੱਪਰਾ ਵਾਲਿਆ ਦੇ ਟਿੱਪਰ ਵੀ 6.10 ਰੁਪਏ ਦੇ ਹਿਸਾਬ ਨਾਲ ਲੋਡ ਕੀਤੇ ਜਾਣਗੇ। ਪੱਕਾ ਬਿੱਲ ਨਾਲ ਦਿੱਤਾ ਜਾਵੇਗਾ ਤਾਂ ਕਿ ਉਨਾ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ  ਵਿਭਾਗ ਵਲੋਂ ਵੀ ਇਸ ਜਗ੍ਹਾ ਦੀ ਨਿਗਰਾਨੀ ਕੀਤੀ ਜਾਵੇਗੀ।ਇਸ ਜਗ੍ਹਾ ਤੇ ਅੱਜ ਕੈਮਰੇ ਤੇ ਲਾਈਟਾ ਲੱਗ ਰਹੀਆ ਹਨ।ਬਹੁਤ ਹੀ ਪਾਰਦਰਸ਼ੀ ਢੰਗ ਨਾਲ ਇਸ ਜਗ੍ਹਾ ਤੋਂ ਡੀਸਿਲਟਿੰਗ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀਆਂ ਨੇ ਸਵੱਛਤਾ ਅਭਿਆਨ ਤਹਿਤ ਪਿੰਡ ‘ਚ ਕੱਢੀ ਜਾਗਰੂਕਤਾ ਰੈਲੀ।
Next articleLamrin Tech Skills University Punjab and Jugni Innov Foundation Organize Jugaad Mela 3.0 (Inno Fest 3.0)