ਬਰਨਾਲਾ, (ਸਮਾਜ ਵੀਕਲੀ) ( ਚੰਡਿਹੋਕ ) ਸਰਾਨਿਕ ਐੱਸ.ਐੱਸ. ਡੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਕਈ ਨਾਮੀ ਵੱਡੀਆਂ ਅਤੇ ਛੋਟੀਆਂ ਕੰਪਨੀਆਂ ਦੀਆਂ ਗਲਤੀਆਂ ਕਾਰਨ ਹੋ ਪਤਨ ਦੇ ਕਾਰਨ ਸਮਝਾਉਣ ਦੇ ਮਕਸਦ ਨਾਲ ਕਾਮਰਸ ਵਿਭਾਗ ਵੱਲੋਂ ਬ੍ਰਾਂਡ ਅਸਫਲਤਾਵਾਂ ‘ਤੇ ਵਿਸਤ੍ਰਿਤ ਕੇਸ ਅਧਿਐਨ ‘ਤੇ ਵਰਕਸਾਪ ਦਾ ਆਯੋਜਨ ਕੀਤਾ। ਇਸ ਵਰਕਸਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਕੰਪਨੀਆਂ ਦੁਆਰਾ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਗਲਤੀਆਂ ਦੀ ਡੂੰਘੀ ਸਮਝ ਪ੍ਰਦਾਨ ਕਰਨਾ ਸੀ ਜੋ ਉਹਨਾਂ ਦੇ ਪਤਨ ਦਾ ਕਾਰਨ ਬਣੀਆਂ। ਇਸ ਮੌਕੇ ਕਾਮਰਸ ਵਿਭਾਗ ਦੀ ਸਹਾਇਕ ਪ੍ਰੋ: ਹਰਪ੍ਰੀਤ ਕੌਰ ਨੇ ਸਿਖਿਆਰਥੀਆਂ ਨੂੰ ਬ੍ਰਾਂਡ ਫੇਲ ਕੰਪਨੀਆਂ ਟਾਟਾ ਨੈਨੋ ਅਤੇ ਕਿੰਗਫਿਸ਼ਰ ਦੀ ਉਦਾਹਰਣ ਦੇ ਕੇ ਪੂਰੀ ਚਰਚਾ ਸਹਿਤ ਦੱਸਿਆ ਕਿ ਕਿਵੇਂ ਕ੍ਰਮਵਾਰ ਹੋਈਆਂ ਵਿੱਤੀ ਗਲਤੀਆਂ ਕੰਪਨੀਆਂ ‘ਤੇ ਭਾਰੂ ਪੈ ਜਾਂਦੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਬ੍ਰਾਂਡ ਅਸਫਲਤਾ ‘ਤੇ ਗਤੀਵਿਧੀ ਨਾਮ ਕੇਸ ਅਧਿਐਨ ਦੀ ਭਰਪੂਰ ਜਾਣਕਿਰੀ ਦਿੱਤੀ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸਣ ਨੇ ਵਿਦਿਆਰਥੀਆਂ ਕਈ ਤਰਾਂ ਹਵਾਲੇ ਦੇ ਕੇ ਵਿਸੇ ਨੂੰ ਸਮਝਾਉਣ ਦਾ ਭਰਪੂਰ ਯਤਨ ਕੀਤਾ।ਇਸ ਮੌਕੇ ਸਟਾਫ਼ ਸਹਾਇਕ ਪੀ.ਆਰ.ਓ ਸੁਖਪ੍ਰੀਤ ਕੌਰ ਅਤੇ ਸਹਾਇਕ ਪ੍ਰੋ: ਮੀਨਾਕਸ਼ੀ ਆਦਿ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj