HOME ਗੜ੍ਹਸ਼ੰਕਰ ਪੁਲਿਸ ਵੱਲੋਂ ਫਰਾਰ ਪਤੀ ਪਤਨੀ ਗ੍ਰਿਫਤਾਰ

ਗੜ੍ਹਸ਼ੰਕਰ ਪੁਲਿਸ ਵੱਲੋਂ ਫਰਾਰ ਪਤੀ ਪਤਨੀ ਗ੍ਰਿਫਤਾਰ

6

ਗੜ੍ਹਸ਼ੰਕਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਅੱਜ ਗੜ੍ਹਸ਼ੰਕਰ ਪੁਲਿਸ ਵੱਲੋਂ ਇੱਕ ਕੇਸ ਵਿੱਚ ਲੋਡ਼ੀਂਦੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਮਿਲੀ ਹੈ ! ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਜੈ ਪਾਲ ਨੇ ਦੱਸਿਆ ਕਿ ਏ.ਐਸ.ਆਈ. ਚੌਂਕੀ ਇੰਚਾਰਜ ਸਮੁੰਦੜਾ ਥਾਣਾ ਗੜ੍ਹਸ਼ੰਕਰ ਦੇ ਹੱਥ ਵੱਡੀ ਸਫਲਤਾ ਉਦੋੰ ਲੱਗੀ, ਜਦ ਉਹਨਾਂ ਨੇ ਥਾਣਾ ਗੜ੍ਹਸ਼ੰਕਰ ਵਿੱਚ, ਜੋਂ ਮੁੱਕਦਮਾ ਨੰਬਰ 179 ਮਿਤੀ 3-12- 2024 ਜੋਂ ਆਈ. ਪੀ.ਸੀ. ਦੀ ਧਾਰਾ 419, 420, 465, 467, 468, 471, 120-B ਤਹਿਤ ਦਰਜ ਕੀਤਾ ਗਿਆ ਸੀ, ਵਿੱਚ ਲੋੜੀਂਦੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ! ਉਹਨਾਂ ਅੱਗੇ ਦੱਸਿਆ ਕਿ ਦੋਸ਼ੀ ਕਿਰਪਾਲ ਸਿੰਘ ਉਰਫ ਗੁਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਜਸਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਉਰਫ ਗੁਰਪਾਲ ਸਿੰਘ ਦੋਵੇਂ ਵਾਸੀ ਚੱਕ ਹਾਜੀਪੁਰ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ, ਜੋਂ ਕਿ ਗ੍ਰਿਫਤਾਰੀ ਦੇ ਡਰ ਤੋਂ ਘਰੋੰ ਭੱਜੇ ਹੋਏ ਸਨ, ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਦੌਰਾਨ ਰਿਮਾਂਡ ਹਾਸਿਲ ਕਰਕੇ ਇਹਨਾਂ ਪਾਸੋਂ ਮੁੱਕਦਮੇ ਸੰਬੰਧੀ ਡੂੰਘਾਈ ਨਾਲ ਪੁਛਗਿੱਛ ਕੀਤੀ ਗਈ ! ਅੱਜ ਇਹਨਾਂ ਨੂੰ ਅਦਾਲਤ ਪੇਸ਼ ਕਰਕੇ ਹੁਸ਼ਿਆਰਪੁਰ ਜੇਲ ਭੇਜਿਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

Previous articleਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਬੀ ਐਸ ਸੀ ਡਿਗਰੀ ਕੋਰਸਾਂ ਦਾ ਸ਼ਾਨਦਾਰ 100% ਨਤੀਜਾ
Next articleਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਚਰਚਾਵਾਂ ਛਿੜੀਆਂ  ਇਹ ਭਗੌੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ- ਗਿਆਨੀ ਹਰਪ੍ਰੀਤ ਸਿੰਘ