ਕਪੂਰਥਲਾ (ਸਮਾਜ ਵੀਕਲੀ) (ਕੌੜਾ ): ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਵਿਖੇ ਵਿਦਿਅਕ ਟੂਰ ‘ਤੇ ਲਿਜਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਅੰਮ੍ਰਿਤਸਰ ਦੇ ਸਾਡਾ ਪਿੰਡ ਨੂੰ ਦੇਖਿਆ, ਜਿੱਥੇ ਬੱਚਿਆਂ ਨੇ ਪੰਜਾਬ ਦੇ ਅਲੋਪ ਹੋ ਸੱਭਿਆਚਾਰ ਦੀ ਜਾਣਕਾਰੀ ਹਾਸਲ ਕੀਤੀ । ਇਸ ਦੌਰਾਨ ਉਨ੍ਹਾਂ ਮੋਤ ਦਾ ਖੂਹ, ਗਤਕਾ, ਬਿਓਸਕਾਪ, ਦੁਨੀਆਂ ਦਾ ਸਭ ਤੋਂ ਵੱਡਾ ਮੰਜਾ, ਮਿੱਟੀ ਦੇ ਭਾਂਡੇ ਬਨਾਉਣੇ, ਮੱਕੀ ਦੇ ਦਾਣੇ ਭੁੰਨਨੇ, ਚਰਖ਼ਾ ਕਤਨਾ, ਦੁੱਧ ਚੋਣਾਂ, ਲੌਹ ‘ਤੇ ਰੋਟੀ ਲਾਹੁਣੀ ਆਦਿ ਸਿੱਖਿਆ ।
ਇਸ ਦੌਰਾਨ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਸਰੋਂ ਦਾ ਸਾਗ, ਮੱਕੀ ਦੀ ਰੋਟੀ ਖਾਦੀ ਅਤੇ ਚਾਟੀ ਦੀ ਲੱਸੀ ਦਾ ਆਨੰਦ ਮਾਣਿਆ । ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਗਾ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਅਤੇ ਇਸੇ ਉਦੇਸ਼ ਦੀ ਪੂਰਤੀ ਲਈ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਦੇ ਸਾਡਾ ਪਿੰਡ ਵਿਖੇ ਲਿਜਾਇਆ ਗਿਆ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly