ਸਰਕਾਰੀ ਹਾਈ ਸਕੂਲ ਘੜਾਮ, ਬਲਾਕ ਭੁਨਰਹੇੜੀ-1, ਪਟਿਆਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਹਿ ਗਤੀਵਿਧੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ!

(ਚਰਨਜੀਤ ਸਿੰਘ ਰਾਜੌਰ) ਐਨ.ਪੀ.ਈ.ਪੀ ਨਾਲ ਸਬੰਧਤ ਬਲਾਕ ਪੱਧਰੀ ਮੁਕਾਬਲੇ ਬਲਾਕ ਭੁਨਰਹੇੜੀ-1 ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਨਰਹੇੜੀ ਵਿਖੇ ਕਰਵਾਏ ਗਏ । ਜਿਸ ਵਿੱਚ ਬਲਾਕ ਅਧੀਨ ਆਉਂਦੇ ਸਮੂਹ ਸਕੂਲਾਂ ਨੇ ਭਾਗ ਲਿਆ। ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਪੜਾਅ ਵਿੱਚ ਲੋਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਛੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਸਰਕਾਰੀ ਹਾਈ ਸਕੂਲ ਘੜਾਮ ਦੇ ਮੁਖੀ ਸ਼੍ਰੀਮਤੀ ਵਰਿੰਦਰ ਕੌਰ ਚਹਿਲ ਜੀ ਦੀ ਯੋਗ ਅਗਵਾਈ ਸਦਕਾ ਅਧਿਆਪਕ ਸ਼੍ਰੀ ਚਰਨਜੀਤ ਸਿੰਘ ਪੰਜਾਬੀ ਮਾਸਟਰ,ਸ਼੍ਰੀ ਮਨਮੀਤ ਸਿੰਘ ਪੰਜਾਬੀ ਮਾਸਟਰ, ਸ਼੍ਰੀ ਦਵਿੰਦਰ ਸਿੰਘ ਹਿੰਦੀ ਮਾਸਟਰ ਅਤੇ ਸੀਨੀਅਰ ਕਲਰਕ ਸ਼੍ਰੀ ਵਿਪਿਨ ਕੁਮਾਰ ਜੀ ਦੀ ਸ੍ਰੇਸ਼ਠ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਮਲਵਈ ਗਿੱਧਾ ਜੱਜ ਸਹਿਬਾਨ ਅਤੇ ਵਿਦਿਆਰਥੀਆਂ ਅੱਗੇ ਪੇਸ਼ ਕੀਤਾ ਅਤੇ ਪਹਿਲਾਂ ਸਥਾਨ ਹਾਸਲ ਕੀਤਾ। ਜਿਸ ਵਿੱਚ ਢੋਲੀ ਵਜੋਂ ਕਰਨ ਸਿੰਘ ਨੇ ਡੋਲ ਦੇ ਡਗੇ ਨਾਲ ਵਾਤਾਵਰਨ ਨੂੰ ਖੁਸ਼ਨੁਮਾ ਬਣਾ ਦਿੱਤਾ ਅਤੇ ਸਮੂਹ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਮਲਵਈ ਗਿੱਧੇ ਵਿੱਚ ਕ੍ਰਮਵਾਰ ਦਿਲਪ੍ਰੀਤ ਕੌਰ, ਹਰਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਕਰਨਵੀਰ ਸਿੰਘ, ਕਰਨ ਸਿੰਘ (ਢੋਲ ਮਾਸਟਰ) ਅਤੇ ਰਣਜੋਤ ਸਿੰਘ ਜਿਹੜੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਹਨ ਨੇ ਭਾਗ ਲਿਆ ਅਤੇ ਪ੍ਰਤਿਯੋਗਿਤਾ ਨੂੰ ਆਪਣੇ ਨਾਮ ਕਰਕੇ ਸਕੂਲ ਦਾ, ਅਧਿਆਪਕ ਸਾਹਿਬਾਨ ਦਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।ਇਸੇ ਤਰ੍ਹਾਂ ਦੂਜੀ ਗਤੀਵਿਧੀ ਜਿਸ ਦਾ ਨਾਮ ਰੋਲ ਪਲੇਅ ਹੈ ਵਿੱਚ ਵੀ ਸਕੂਲ ਮੁਖੀ ਜੀ ਦੀ ਯੋਗ ਅਗਵਾਈ ਸਦਕਾ ਸ਼੍ਰੀਮਤੀ ਦਲਜੀਤ ਕੌਰ ਸਮਾਜਿਕ ਸਿੱਖਿਆ ਅਧਿਆਪਕ ਜੀ ਦੁਆਰਾ ਕਰਵਾਈ ਸਖ਼ਤ ਅਤੇ ਖੋਜਪੂਰਨ ਮਿਹਨਤ ਸਦਕਾ ਸੰਸਥਾ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਰੋਲ ਪਲੇਅ ਵਿੱਚ ਸਿਮਰਨ ਅੱਕੂ, ਅਰਸ਼ਪ੍ਰੀਤ ਕੌਰ,ਜਸ਼ਨਪ੍ਰੀਤ ਕੌਰ,ਰੁਖ਼ਸਾਰ ਅਤੇ ਨੂਰੀ ਦੇਵੀ ਨੇ ਭਾਗ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਹਾਈ ਸਕੂਲ ਘੜਾਮ ਦੇ ਜੇਤੂ ਵਿਦਿਆਰਥੀਆਂ ਨੂੰ ਬੀ.ਐਨ.ਓ ( ਬਲਾਕ ਨੋਡਲ ਅਫ਼ਸਰ, ਭੁਨਰਹੇੜੀ-1, ਪਟਿਆਲਾ) ਸ੍ਰੀ ਰਮਨਦੀਪ ਸਿੰਘ ਜੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸੰਸਥਾ ਲਈ ਮਾਨ ਵਾਲੀ ਗੱਲ ਹੈ ਕਿ ਇਹਨਾਂ ਜੇਤੂ ਵਿਦਿਆਰਥੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹੋ ਗਈ ਹੈ। ਜਿਸ ਲਈ ਸਕੂਲ ਮੁਖੀ ਸ਼੍ਰੀਮਤੀ ਵਰਿੰਦਰ ਕੌਰ ਚਹਿਲ ਜੀ ਸਹਿਤ, ਸ਼੍ਰੀਮਤੀ ਸ਼ੈਲੀ, ਸ਼੍ਰੀ ਰਾਜੀਵ ਕੁਮਾਰ, ਸ. ਜਸਬੀਰ ਸਿੰਘ ਸ.ਸ਼ਿਵਦੇਵ ਸਿੰਘ, ਸ਼੍ਰੀ ਦਵਿੰਦਰ ਸਿੰਘ, ਸ਼੍ਰੀ ਰਣਜੀਤ ਸਿੰਘ, ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਦੀਪਿਕਾ ਮਿੱਤਲ, ਸ਼੍ਰੀ ਮਤੀ ਅਮਨਪ੍ਰੀਤ ਕੌਰ, ਸ਼੍ਰੀਮਤੀ ਰੀਤਿਕਾ, ਸ੍ਰੀਮਤੀ ਰਵਨੀਤ ਕੌਰ, ਸ੍ਰੀਮਤੀ ਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਜਸਵੀਰ ਕੌਰ ਜੀ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੀ ਜਿੱਤ ਲਈ ਅਰਦਾਸ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਮਸ਼ਰੂਮ ਸਿਟੀ ਆੱਫ਼ ਇੰਡੀਆ – ਸੋਲਨ
Next articleਡੇਂਗੂ ਤੋਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਅਪਨਾਉਣ ਦੀ ਲੋੜ : ਡਾ ਅਰਸ਼ਦੀਪ ਸਿੰਘ