ਅਫਸਾਨਾ ਖ਼ਾਨ ਦੀ ਭੈਣ ਦਾ ਹੋਇਆ ਵਿਆਹ, ਸਿੱਧੂ ਮੂਸੇਵਾਲਾ, ਮਾਸਟਰ ਸਲੀਮ ਸਮੇਤ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਲਗਾਈਆਂ ਰੌਣਕਾਂ

ਨਕੋਦਰ(ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਅਫਸਾਨਾ ਖ਼ਾਨ ਦੀ ਭੈਣ ਦਾ ਹਾਲ ਹੀ ਵਿੱਚ ਵਿਆਹ ਹੋੲਆ ਹੈ । ਜਿਸ ਦੀਆਂ ਤਸਵੀਰਾਂ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖ਼ਾਨ ਆਪਣੇ ਸਾਥੀ ਕਲਾਕਾਰਾਂ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ । ਉਹਨਾਂ ਨੇ ਲਿਖਿਆ ਹੈ ‘ਹਰ ਇੱਕ ਦਾ ਧੰਨਵਾਦ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੀ ਭੈਣ ਦਾ ਵਿਆਹ ਹੋ ਗਿਆ’ ।

ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਤਸਵੀਰਾਂ ਤੋਂ ਸਾਫ ਹੁੰਦਾ ਹੈ ਕਿ ਅਫਸਾਨਾ ਦੀ ਭੈਣ ਦੇ ਵਿਆਹ ਵਿੱਚ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਹਾਜਰੀ ਲਗਵਾਈ ਸੀ । ਮਾਸਟਰ ਸਲੀਮ, ਸਿੱਧੂ ਮੂਸੇਵਾਲਾ, ਗੀਤਕਾਰ ਜਾਨੀ ਨੇ ਅਫਸਾਨਾ ਦੀ ਭੈਣ ਦੇ ਵਿਆਹ ਤੇ ਪਹੁੰਚ ਕੇ ਖੂਬ ਰੌਣਕਾਂ ਲਗਾਈਆਂ ਸਨ ।

ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਆਪਣੀ ਭੈਣ ਦੇ ਵਿਆਹ ਵਿੱਚ ਕਿੰਨੀ ਖੁਸ਼ ਹੈ । ਇਹਨਾਂ ਤਸਵੀਰਾਂ ਤੇ ਅਫਸਾਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਵੀ ਕੀਤੇ ਜਾ ਰਹੇ ਹਨ ਤੇ ਉਹਨਾਂ ਵੱਲੋਂ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

Previous articleसंतोख राम जनागल ने 57वॉं जन्म दिन ट्यूशन सैंटर में पढ़ रहे बच्चों के साथ मनाया
Next articleਕਿਸਾਨਾਂ ਦੇ ਸਘੰਰਸ਼ ਵਿੱਚ ਬੱਸ ਸੇਵਾ ਬੁਕਿੰਗ ਤੇ ਲੰਗਰਾਂ ਲਈ ਰਸਦਾਂ ਤੇ ਸਹਾਇਤਾ ਰਾਸ਼ੀ ਲਈ ਰੇਲ ਕੋਚ ਫੈਕਟਰੀ ਵਿਖੇ ਕਾਊਂਟਰ ਲਗਾਏ -ਸੁਨੇਹਾ , ਵੰਝ