ਦੱਖਣੀ ਯੂਕਰੇਨ ਦੇ ਵਿਦਿਆਰਥੀਆਂ ਨੂੰ ਰੂਸ ਰਾਹੀਂ ਕੱਢਾਂਗੇ: ਜੈਸ਼ੰਕਰ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਰਾਜ ਸਭਾ ਵਿਚ ਦੱਸਿਆ ਕਿ 22,500 ਭਾਰਤੀਆਂ ਤੇ 147 ਵਿਦੇਸ਼ੀ ਨਾਗਰਿਕਾਂ ਨੂੰ ਯੂਕਰੇਨ ਤੋਂ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਦੱਖਣੀ ਯੂਕਰੇਨ ਵਿਚ ਜਿਹੜੇ ਵਿਦਿਆਰਥੀ ਹਾਲੇ ਵੀ ਫਸੇ ਹੋਏ ਹਨ, ਉਨ੍ਹਾਂ ਨੂੰ ਰੂਸ ਦੇ ਰਸਤੇ ਕੱਢਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਜੰਗ ਲੱਗਣ ਤੋਂ ਪਹਿਲਾਂ ਵਿਦਿਆਰਥੀ ਸਮਾਂ ਰਹਿੰਦਿਆਂ ਇਸ ਲਈ ਨਹੀਂ ਪਰਤੇ ਸਨ ਕਿਉਂਕਿ ਕੁਝ ਯੂਨੀਵਰਸਿਟੀਆਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਹਿ ਰਹੀਆਂ ਸਨ ਤੇ ਉਲਝਣ ਪੈਦਾ ਕਰਨ ਵਾਲੇ ਸਿਆਸੀ ਸੰਕੇਤ ਮਿਲ ਰਹੇ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਵਿਚਲੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਤੇ ਉੱਥੇ ਮਦਦ ਕਰ ਰਹੇ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJ&K govt ensures transparency in implementation of projects: Centre in LS
Next articleKapil Sibal doesn’t know ABC of Congress: Ashok Gehlot