ਜਾਂਚ ਏਜੰਸੀਆਂ ਦੇ ਦਫ਼ਤਰਾਂ ’ਚ ਸੀਸੀਟੀਵੀ ਕੈਮਰੇ ਲਾਏ ਜਾਣ: ਸੁਪਰੀਮ ਕੋਰਟ

ਨਵੀਂ ਦਿੱਲੀ (ਸਮਾਜ ਵੀਕਲੀ) :ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਸੀਬੀਆਈ, ਈਡੀ ਤੇ ਐਨਆਈਏ ਤੇ ਦਫ਼ਤਰਾਂ ਵਿਚ ਸੀਸੀਟੀਵੀ ਕੈਮਰੇ ਤੇ ਹੋਰ ਰਿਕਾਰਡਿੰਗ ਉਪਕਰਨ ਲਾਏ ਜਾਣ। ਹੋਰਨਾਂ ਜਾਂਚ ਏਜੰਸੀਆਂ ਦੇ ਦਫ਼ਤਰਾਂ ਵਿਚ ਵੀ ਇਸੇ ਤਰ੍ਹਾਂ ਦੇ ਉਪਕਰਨ ਲਾਉਣ ਲਈ ਕਿਹਾ ਗਿਆ ਹੈ ਜਿੱਥੇ ਪੁੱਛ-ਪੜਤਾਲ ਕੀਤੀ ਜਾਂਦੀ ਹੈ ਜਾਂ ਜਿਨ੍ਹਾਂ ਕੋਲ ਕਿਸੇ ਨੂੰ ਗ੍ਰਿਫ਼ਤਾਰ ਕਰਨ ਦੇ ਹੱਕ ਹਨ। ਜਸਟਿਸ ਆਰ.ਐਫ. ਨਾਰੀਮਨ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਯਕੀਨੀ ਬਣਾਉਣ ਕਿ ਸੀਸੀਟੀਵੀ ਕੈਮਰੇ ਹਰੇਕ ਪੁਲੀਸ ਥਾਣੇ, ਇਮਾਰਤ ਵਿਚਲੀਆਂ ਸਾਰੀਆਂ ਦਾਖ਼ਲ ਹੋਣ ਵਾਲੀਆਂ ਤੇ ਬਾਹਰ ਨਿਕਲਣ ਵਾਲੀਆਂ ਥਾਵਾਂ ’ਤੇ ਲਾਏ ਜਾਣ।

Previous articleਕ੍ਰਿਕਟ: ਭਾਰਤ ਦੀ ਆਸਟਰੇਲੀਆ ’ਤੇ 13 ਦੌੜਾਂ ਨਾਲ ਜਿੱਤ
Next articleRussia to begin mass Covid vaccinations next week