ਵਿਦਿਆਰਥੀ ਚੇਤਨਾ ਪਰਖ ਪਰੀਖਿਆ ਵਿੱਚ ਭਾਗ ਲੈਣ ਲਈ ਅਪੀਲ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚੌਥੀ ਵਿਦਿਆਰਥੀ ਚੇਤਨਾ ਪਰਖ ਪਰੀਖਿਆ 19 ਦਸੰਬਰ 2021ਸਵੇਰੇ 11ਤੋਂ1ਵਜੇ ਤੱਕ ਆਦਰਸ਼( ਮਾਡਲ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ।ਤਰਕਸ਼ੀਲ ਆਗੂਆਂ ਮਾਸਟਰ ਪਰਮ ਵੇਦ,ਸੁਰਿੰਦਰਪਾਲ ਉੱਪਲੀ ,ਗੁਰਦੀਪ ਸਿੰਘ ਲਹਿਰਾ ਤੇ ਲੈਕਚਰਾਰ ਕਰਿਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੰਬੰਧੀ ਫਾਰਮ ਸਕੂਲਾਂ ਵਿੱਚ ਪਹੁੰਚਾਏ ਜਾ ਰਹੇ ਹਨ।

ਮਿਡਲ ਤੇ ਸੈਕੰਡਰੀ ਦੋ ਪੱਧਰੀ ਪਰਖ ਪਰੀਖਿਆ ਵਿੱਚ ਛੇਵੀਂ ਤੋਂ ਅੱਠਵੀਂ ਵਿੱਚ ਪੜ੍ਹਦੇ ਵਿਦਿਆਰਥੀ ਦਾ ਮਿਡਲ ਪੱਧਰ ਤੇ ਨੌਵੀਂ ਤੋਂ ਬਾਰਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਸੈਕੰਡਰੀ ਪੱਧਰ ਹੋਵੇਗਾ।ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪਰਖ ਪਰੀਖਿਆ ਵਿੱਚ ਛੇਵੀਂ ਤੋਂ ਬਾਰਵੀਂ ਵਿੱਚ ਪੜ੍ਹਦੇ ਵਿਦਿਆਰਥੀ ਸੰਬੰਧਿਤ ਪੱਧਰ ਵਿੱਚ ਭਾਗ ਲੈ ਸਕਦੇ ਹਨ।ਸਾਰੇ ਪੰਜਾਬ ਵਿੱਚ ਹੋ ਰਹੀ ਇਸ ਸੂਬਾ ਪੱਧਰੀ ਪਰਖ ਪਰੀਖਿਆ ਵਿੱਚ, ਜੇਤੂ ਵਿਦਿਆਰਥੀਆਂ ਸੂਬਾ ਪੱਧਰ ਤੇ ਨਕਦ ਰਾਸ਼ੀ,ਸਰਟੀਫਿਕੇਟ ਤੇ ਵਿਗਿਆਨਕ ਵਿਚਾਰਾਂ ਦੀਆਂ ਪੁਸਤਕਾਂ,ਜ਼ੋਨ ਤ ਇਕਾਈ ਪੱਧਰ ਤੇ ਸਰਟੀਫਿਕੇਟ ਤੇ ਅਗਾਂਹਵਧੂ ਵਿਚਾਰਾਂ ਦੀਆਂ ਪੁਸਤਕਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਉਕਤ ਆਗੂਆਂ ਦੱਸਿਆ ਕਿ ਪਰੀਖਿਆ ਦਾ ਉਦੇਸ਼ ਦੇਸ਼ ਦੇ ਭਵਿੱਖ ਬੱਚਿਆਂ ਨੂੰ ਅੰਧਵਿਸ਼ਵਾਸੀ ਤੇ ਰੂੜਵਾਦੀ ਸੋਚ ਵਿਚੋਂ ਕਢ ਕੇ ਉਨ੍ਹਾਂ ਨੂੰ ਵਿਗਿਆਨਕ ਸੋਚ ਦੀ ਰੋਸ਼ਨੀ ਵਿੱਚ ਲਿਆਉਣਾ ਹੈ।ਉਨਾਂ ਸਕੂਲ ਮੁਖੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਅਪੀਲ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਸਟੋਬਾਲ ਫੈਡਰੇਸ਼ਨ ਕੱਪ ਤੇਲੰਗਨਾ ਵਿੱਚ 7 ਨਵੰਬਰ ਤੋਂ- ਜਖੇਪਲ
Next articleਮਨ ਨੂੰ ਜਿੱਤਣਾ