ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦੀ ਮਿਤੀ ਵਿੱਚ ਕੀਤੀ ਤਬਦੀਲੀ –ਤਰਕਸ਼ੀਲ

13 ਤੇ 14 ਅਕਤੂਬਰ ਵਾਲ਼ੀ ਚੇਤਨਾ ਪਰਖ਼ ਪ੍ਰੀਖਿਆ ਹੁਣ 19 ਤੇ 20 ਅਕਤੂਬਰ ਨੂੰ 
ਸੰਗਰੂਰ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ   ਮਾਸਟਰ ਪਰਮਵੇਦ, ਸੁਰਿੰਦਰ ਪਾਲ ਉਪਲੀ,ਸੀਤਾ ਰਾਮ ਬਾਲਦ ਕਲਾਂ, ਗੁਰਦੀਪ ਸਿੰਘ ਲਹਿਰਾ ਤੇ ਕ੍ਰਿਸ਼ਨ ਸਿੰਘ ਨੇ ਇਕਾਈ ਦੀ ਮੀਟਿੰਗ ਕਰਨ ਉਪਰੰਤ  ਪ੍ਰੈੱਸ ਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ  ਦੇ ਸਕੂਲਾਂ ਵੱਲੋਂ ਲਈ ਜਾਣ ਵਾਲੀ ਛਿਮਾਹੀ ਪ੍ਰੀਖਿਆ ਦੇ ਮੱਦੇਨਜ਼ਰ ਚੇਤਨਾ ਪਰਖ਼ ਪ੍ਰੀਖਿਆ ਇਕ ਹਫ਼ਤਾ ਅੱਗੇ ਪਾਈ ਗਈ ਹੈ ਹੁਣ ਇਹ ਪ੍ਰੀਖਿਆ 19 ਤੇ 20 ਅਕਤੂਬਰ ਨੂੰ  ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਿਖਿਆ ਬੋਰਡ ਵੱਲੋਂ
ਸਤੰਬਰ ਪ੍ਰੀਖਿਆ  9 ਅਕਤੂਬਰ ਤਕ ਚੱਲਣ ਕਰਕੇ  ਚੇਤਨਾ ਪਰਖ਼ ਪ੍ਰੀਖਿਆ ਦੀ ਮਿਤੀ ਬਦਲਣੀ ਪਈ ਹੈ। ਵਿਦਿਆਰਥੀਆਂ ਨੂੰ ਪੇਪਰ ਦੀ ਤਿਆਰੀ ਲਈ  ਸਮਾਂ ਦੇਣ ਕਰਕੇ ਸੂਬਾ ਕਮੇਟੀ ਨੇ  ਫੈਸਲਾ ਕੀਤਾ ਹੈ ਕਿ  ਚੇਤਨਾ ਪ੍ਰੀਖਿਆ ਇਕ ਹਫ਼ਤਾ ਅੱਗੇ ਪਾਈ ਜਾਵੇ।
 ਉਨ੍ਹਾਂ  ਅਧਿਆਪਕ ਸਾਹਿਬਾਨ ਤੇ ਸਕੂਲ਼ ਮੁਖੀ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਉਹ  ਬਦਲੀ ਤਰੀਕ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾ ਦੇਣ ਕਿ ਚੇਤਨਾ ਪ੍ਰੀਖਿਆ ਇਕ ਹਫ਼ਤਾ ਅੱਗੇ ਪੈ ਗਈ ਹੈ। ਪ੍ਰੀਖਿਆ ਦਾ ਸਮਾਂ ਸਥਾਨ ਪਹਿਲਾਂ ਵਾਲਾ ਹੀ ਹੈ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪ੍ਰਹਲਾਦ ਸਿੰਘ, ਹੇਮਰਾਜ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਪਰਮਿੰਦਰ ਸਿੰਘ ਮਹਿਲਾਂ ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮਵੇਦ 
ਜ਼ੋਨ ਮੁਖੀ , ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਡਾਕਟਰਾਂ ਦੀਆਂ ਕੀਤੀਆਂ ਬਦਲੀਆਂ ਖ਼ਿਲਾਫ਼ ਸਿਹਤ ਕਰਮਚਾਰੀਆਂ ਵਿੱਚ ਰੋਸ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਟੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹਿੰਦੀ ਦਿਵਸ ਮਨਾਇਆ ਗਿਆ।