ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਵਲੋਂ ਇਸ ਵਾਰੀ ਕਰਵਾਈ ਜਾ ਰਹੀ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਗਦਰ ਲਹਿਰ ਦੀ ਨਾਇਕਾ ਗਦਰੀ ਬੀਬੀ ਗੁਲਾਬ ਕੌਰ ਜੀ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਈ ਜਾ ਰਹੀ ਹੈ। ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਸੱਭਿਆਚਾਰ ਵਿਭਾਗ ਦੇ ਮੁਖੀ ਜੋਗਿੰਦਰ ਭੁੱਲੇਵਾਲ ਨੇ ਦੱਸਿਆ ਕਿ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਮਨੋਰਥ ਵਿਦਿਆਰਥੀ ਦਾ ਸੋਚਣ ਢੰਗ ਵਿਗਿਆਨਕ ਬਣਾਉਣਾ, ਸ਼ਾਨਾ ਮਤੇ ਇਤਿਹਾਸ ਤੋਂ ਜਾਣੂ ਕਰਵਾਉਣਾ, ਸਮਾਜਿਕ ਤਬਦੀਲੀ ਲਈ ਆਪਣੀਆਂ ਜਾਨਾਂ ਵਾਰ ਗਏ ਸਮਾਜ ਦੇ ਅਸਲ ਨਾਇਕਾ ਦੇ ਰੂਬਰੂ ਕਰਵਾਉਣਾ ਹੈ। ਜੋਗਿੰਦਰ ਕੁੱਲੇਵਾਲ ਨੇ ਦੱਸਿਆ ਕਿ ਪੰਜਾਬ ਦੇ ਦੋ ਆਬਾ ਜੋਨ ਨਵਾਂ ਸ਼ਹਿਰ ,ਗੜਸ਼ੰਕਰ, ਬੰਗਾ ਆਦਿ ਇਕਾਈਆਂ ਵੱਲੋਂ 29 ਅਗਸਤ 2025 ਨੂੰ ਤਰਕਸ਼ੀਲ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸਕੂਲਾਂ ਚ ਕਰਵਾਈ ਜਾਵੇਗੀ। ਇਸ ਸਬੰਧੀ ਸਕੂਲਾਂ ਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਕੁੱਲੇਵਾਲ ਨੇ ਦੱਸਿਆ ਕਿ ਵੱਖ-ਵੱਖ ਤਰਕਸ਼ੀ ਆਗੂਆਂ ਦੀ ਅਗਵਾਈ ਚ 50 ਭਰਤ ਸਕੂਲਾਂ ਚ ਤੇਜ਼ੀ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ ਚੋਂ ਨਿਕਲ ਵਿਗਿਆਨਿਕ ਸੋਚ ਰੱਖਣੀ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਕਿ ਜੋ ਨੌਜਵਾਨੀ ਨਸ਼ਿਆਂ ਤੋਂ ਹੋਰ ਸਮਾਜਿਕ ਬੁਰਾਈਆਂ ਰਹਿ ਸਕੇ । ਤਰਕਸ਼ੀਲ ਸੋਸਾਇਟੀ ਵੱਲੋਂ ਕਰਵਾਈ ਜਾ ਰਹੀ ਇਸ ਸੁਰੱਖਿਆ ਨੂੰ ਛੇਵੀਂ ਤੋਂ ਅੱਠਵੀਂ ਤੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੋ ਭਾਗਾਂ ਚ ਵੰਡ ਕੇ ਕਿਤਾਬਾਂ ਛਪੀਆਂ ਹਨ ਜਿਨਾਂ ਚ ਸੂਝਵਾਨ ਬੁੱਧੀਜੀਵੀਆਂ ਦੇ ਲੇਖ ਕਹਾਣੀਆਂ ਮਹਾਨ ਵਿਗਿਆਨੀਆਂ ਦੀਆਂ ਜੀਵਨੀਆਂ ਤੇ ਦੇਸ਼ ਭਗਤਾਂ ਦੇ ਜੀਵਨ ਸੰਘਰਸ਼ ਪ੍ਰਾਪਤੀ ਹਾਂ ਵਾਰੇ ਜਾਣੂ ਕਰਵਾਇਆ ਗਿਆ ਹੈ। ਜੇਤੂ ਵਿਦਿਆਰਥੀਆਂ ਨੂੰ ਸੂਬਾਈ, ਜੋਨ, ਅਤੇ ਇਕਾਈ ਪੱਧਰ ਤੇ ਇਨਾਮ ਦਿੱਤੇ ਜਾਵਾਂਗੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸ਼ਮੂਲੀਅਤ ਕਰਵਾਉਣ ਅਤੇ 500 ਤੋਂ ਵੱਧ ਪੁਸਤਕਾਂ ਲਿਆਉਣ ਵਾਲੇ ਇਕਾਈਆਂ ਦਾ ਵੀ ਸੂਬਾ ਕਮੇਟੀ ਵੱਲੋਂ ਸਨਮਾਨ ਕੀਤਾ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਦੇ ਸੂਬਾਈ ਮੁਖੀ ਗੁਰਪ੍ਰੀਤ ਸੈਣਾ ਅਤੇ ਸੰਸਥਾ ਦੇ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਦੀ ਦੇਖਰੇਖ ਹੇਠ ਪੰਜਾਬ ਭਰ ਦਾ ਤਰਕਸ਼ੀਲ ਕਾਮੇ ਨਿਰਸਵਾਰਥ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਸੂਬਾਈ ਆਗੂ ਜੋਗਿੰਦਰ ਕੁੱਲੇਵਾਲ ਦੇ ਨਾਲ ਆਗੂ ਮਾ ਜਗਦੀਸ਼ ਗਏ ਡੱਬਾ , ਸੱਤਪਾਲ ਸਲੋਹ , ਸੁਖਵਿੰਦਰ ਗੋਗਾ, ਹਰਜਿੰਦਰ ਸੂਨੀ , ਮਾ ਨਰੇਸ਼ ਭੰਮੀਆ, ਮਾ ਰਾਜਕੁਮਾਰ, ਪ੍ਰਿੰਸੀਪਲ ਕਮਲਜੀਤ ਕੌਰ ਬੁੱਲੇਵਾਲ ਕੁਲੇਵਾਲ, ਬਲਵਿੰਦਰ ਕੌਰ, ਰੂਬੀ ਬੰਗਾ, ਸੁਖਵਿੰਦਰ ਲੰਗੇਰੀ , ਗੁਰਨਾਮ ਰਾਜੀਪੁਰੀਆ, ਬਲਜਿੰਦਰ ਸਾਹਿਬਾਜ ਪੁਰੀ ਆਦਿ ਆਗੂ ਹਾਜ਼ਰ ਸਨ।
ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਵਿਦਿਆਰਥੀਆਂ ਚ ਭਾਰੀ ਉਤਸ਼ਾਹ ਸੱਤਵੀਂ ਪ੍ਰੀਖਿਆ ਗਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਹੋਵੇਗੀ – ਕੁੱਲੇਵਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



