HOME ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ

ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ

2

 ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ )  ਅੱਜ ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਜਿਹੜਾ ਕਿ ਅਨਮੋਲ ਪੈਲੇਸ ਵਿੱਚ ਸੀ । ਗੀਤਕਾਰ ਮਦਨ ਜਲੰਧਰੀ ਅਤੇ ਗਾਇਕੀ ਦੇ ਖੇਤਰ ਵਿੱਚ ਬਹੁਤ ਮੱਲਾਂ ਮਾਰਨ ਵਾਲੇ ਗਾਇਕ ਕੰਠ ਕਲੇਰ ਦਾ ਬਹੁਤ ਹੀ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ ਜਿਹੜੇ ਕਿ ਦਿੱਤੇ ਹੋਏ ਟਾਈਮ ਮੁਤਾਬਕ ਪਹੁੰਚ ਗਏ ਸਨ ਉਨ੍ਹਾਂ ਦੇ ਸਵਾਗਤ ਲਈ ਮਿਸ਼ਨਰੀ ਗੀਤਕਾਰ ਸਤਪਾਲ ਸਾਹਲੋਂ ਜੀ ਨੇ ਆਪਣੇ ਸ਼ਬਦਾਂ ਰਾਹੀਂ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਧ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੀਤਾਂ ਨੂੰ ਲਿਖਕੇ ਅਤੇ ਸਰਮੋਰ ਗਾਇਕਾ ਕੋਲੋਂ ਗਵਾਉਣਾ ਇਹ ਕੰਮ ਇਹਨਾਂ ਦਾ ਹੈ। ਗੀਤਕਾਰ ਮਦਨ ਜਲੰਧਰੀ ਨੇ ਉਨ੍ਹਾਂ ਨੂੰ ਦਿੱਤੇ ਗੋਲਡ ਮੈਡਲ ਨਾਲ ਸਨਮਾਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਗੀਤਕਾਰ ਨੂੰ ਸਨਮਾਨ ਮਿਲ਼ਦਾ ਹੈ ਤਾਂ ਉਸ ਨੂੰ ਕੁਲਵਿੰਦਰ ਕਿੰਦਾ ਇੱਟਲੀ ਅਤੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਜਿਹੇ ਉਨ੍ਹਾਂ ਨੂੰ ਸੁਣਨ ਵਾਲਿਆਂ ਤੇ ਮਾਣ ਮਹਿਸੂਸ ਹੁੰਦਾ ਹੈ ਉਨ੍ਹਾਂ ਕਿਹਾ ਕਿ ਉਹ ਰਹਿੰਦੀ ਜ਼ਿੰਦਗੀ ਤੱਕ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਨੂੰ ਆਪਣੇ ਗੀਤਾਂ ਵਿੱਚ ਪਰੋਏਗੀ।ਕੰਠ ਕਲੇਰ ਨੇ ਵੀ ਦੋ ਸ਼ਬਦ ਉਨ੍ਹਾਂ ਦੀ ਸਿਫਤ ਵਿੱਚ ਕਹੇ ਅਤੇ ਧਾਰਮਿਕ ਗੀਤ ਦੇ ਬੋਲ ਸੁਣਾਏ। ਪ੍ਰਵੀਨ ਬੰਗਾ ਬਸਪਾ ਦੇ ਜਨਰਲ ਸਕੱਤਰ ਨੇ ਮਦਨ ਜਲੰਧਰੀ ਅਤੇ ਕੰਠ ਕਲੇਰ ਦੀ ਸਿਫਤ ਕੀਤੀ ਅਤੇ ਉਨ੍ਹਾਂ ਨੂੰ ਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ, ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਾਤ ਰਹਿਤ ਗੀਤਾਂ ਦੀ ਸਿਰਜਨਾ ਕਰਕੇ ਸਾਡੇ ਦਿਲਾਂ ਵਿੱਚ ਇੱਕ ਵੱਖਰੀ ਜਗਾਂ ਬਣਾਈ ਹੈ। ਇਸ ਮੌਕੇ ਕੁਲਵਿੰਦਰ ਕਿੰਦਾ ਇੱਟਲੀ ਵਾਲੇ ਵੱਲੋਂ ਅਤੇ ਬਾਕੀ ਸਾਥੀਆਂ ਵੱਲੋਂ ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਅਤੇ ਬਾਕੀ ਕੰਠ ਕਲੇਰ, ਕੀਮਤੀ ਲਾਲ ਨੂੰ, ਕੁਲਵਿੰਦਰ ਕਿੰਦਾ ਇੱਟਲੀ ਵਾਲੇ ਨੂੰ ਅਤੇ ਸਮਾਜ ਦਾ ਮਾਣ ਕਬੱਡੀ ਨੈਸ਼ਨਲ ਖਿਡਾਰਣ ਸਿਮਰਨ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕੀਮਤੀ ਲਾਲ, ਵਿਜੇ ਬੰਸੀਆ ਮਿਸ਼ਨਰੀ ਗੀਤਕਾਰ, ਸਤਨਾਮ ਅਣਖੀ,ਵੀਡੀਓ ਡਾਇਰੈਕਟਰ ਬਾਬਾ ਕਮਲ, ਗੀਤਕਾਰ ਕਮਲ ਮਹਿੰਮੀ ਮੁਠੱਡਾ, ਸੰਗੀਤਕਾਰ ਗੁਰਨਾਮ ਦੜੋਚ,ਅਨਮੋਲ ਵਿਰਕ ਗਾਇਕਾ, ਸੰਗੀਤਕਾਰ ਕਮਲ ਕਲੇਰ ਵੀਡੀਓ ਡਾਇਰੈਕਟਰ ਧਰਮਵੀਰ,ਗੀਤਕਾਰ ਪੰਮੀ ਲਾਲੋ ਮਜਾਰਾ, ਰਵਿੰਦਰ ਮਹਿੰਮੀ ਬਸਪਾ ਆਗੂ,ਜੈ ਪਾਲ ਸੂੰਡਾ ਬਸਪਾ ਆਗੂ,ਸੁੱਚਾ ਰਾਮ, ਗਗਨਦੀਪ ਗਰਚਾ,ਚਰਨਜੀਤ ਸੱਲ੍ਹਾਂ ਨੰਬਰਦਾਰ,ਡਾ ਗੁਰਨਾਮ ਸਿੰਘ ਚਾਹਲਾ, ਚਰਨਜੀਤ ਸੱਲਣ ਆਦਿ—-। ਇੰਟਰਨੈਸ਼ਨਲ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਨੇ ਸਟੇਜ ਸੈਕਟਰੀ ਦਾ ਕੰਮ ਬਹੁਤ ਹੀ ਬਾਖੂਬੀ ਨਿਭਾਇਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਵਿਦਿਆਰਥੀਆਂ ਚ ਭਾਰੀ ਉਤਸ਼ਾਹ ਸੱਤਵੀਂ ਪ੍ਰੀਖਿਆ ਗਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਹੋਵੇਗੀ – ਕੁੱਲੇਵਾਲ
Next articleਵੱਖ ਵੱਖ ਸ਼ਖਸ਼ੀਅਤਾਂ ਨੇ ਮਾਤਾ ਰਾਮ ਪਿਆਰੀ ਨੂੰ ਦਿੱਤੀ ਸ਼ਰਧਾਂਜਲੀ